ਕਾਹਿਰਾ-ਸੂਡਾਨ 'ਚ ਅਕਤੂਬਰ 'ਚ ਹੋਏ ਤਖ਼ਤਾਪਲਟ ਅਤੇ ਉਸ ਤੋਂ ਬਾਅਦ ਦੇ ਨਾਟਕੀ ਘਟਨਾਕ੍ਰਮ ਵਿਰੁੱਧ ਵਿਰੋਧ ਪ੍ਰਦਰਸ਼ਨ ਦੇ ਪਹਿਲੇ ਸ਼ਨੀਵਾਰ ਨੂੰ ਰਾਜਧਾਨੀ ਖਾਰਤੂਮ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ। ਫੌਜ ਵੱਲੋਂ ਕੀਤੇ ਗਏ। ਫੌਜ ਵੱਲੋਂ ਕੀਤੇ ਗਏ ਤਖ਼ਤਾਪਲਟ ਤੋਂ ਬਾਅਦ ਇਕ ਸਮਝੌਤੇ ਤਹਿਤ ਪ੍ਰਧਾਨ ਮੰਤਰੀ ਨੂੰ ਬਹਾਲ ਕਰ ਦਿੱਤਾ ਗਿਆ ਹੈ ਪਰ ਦੇਸ਼ ਦੇ ਲੋਕਤੰਤਰ ਸਮਰਥਕ ਅੰਦੋਲਨ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ 8 ਅਫਰੀਕੀ ਦੇਸ਼ਾਂ ਤੋਂ ਹਟਾਏਗਾ ਯਾਤਰਾ ਪਾਬੰਦੀ
ਸੂਡਾਨ ਦੀ ਸਰਕਾਰੀ ਸਮਾਚਾਰ ਏਜੰਸੀ ਸੁਨਾ ਦੀ ਰਿਪੋਰਟ ਮੁਤਾਬਕ ਪੂਰੇ ਸ਼ਹਿਰ 'ਚ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਜਦਕਿ ਨੀਲ ਨਦੀ 'ਤੇ ਲਗਭਗ ਸਾਰੇ ਪੁੱਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜੋ ਰਾਜਧਾਨੀ ਖਾਰਤੂਮ ਨੂੰ ਓਮਦੁਰਮਨ ਅਤੇ ਬਾਹਰਲੇ ਜ਼ਿਲ੍ਹਿਆਂ ਨੂੰ ਜੋੜਦੇ ਹਨ। ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਮੱਧ ਖਾਰਤੂਮ 'ਚ ਸਥਿਤ ਪ੍ਰਮੁੱਖ ਸਰਕਾਰੀ ਭਵਨਾਂ ਅਤੇ ਸੰਸਥਾਵਂ ਵਰਗੇ 'ਸਿਆਸੀ' ਸਥਾਨਾਂ ਨੇੜੇ ਜਾਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ : ਰੂਸੀ ਅਦਾਲਤ ਨੇ ਪਾਬੰਦੀਸ਼ੁਦਾ ਸਮੱਗਰੀ ਨੂੰ ਲੈ ਕੇ ਗੂਗਲ 'ਤੇ ਲਗਭਗ 10 ਕਰੋੜ ਡਾਲਰ ਦਾ ਲਾਇਆ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਾਈਡੇਨ ਨੇ ਚੀਨ ਤੋਂ ਆਯਾਤ ’ਤੇ ਪਾਬੰਦੀ ਲਾਉਣ ਲਈ ਬਿੱਲ ’ਤੇ ਕੀਤੇ ਹਸਤਾਖ਼ਰ
NEXT STORY