ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਜੰਗਲਾਂ 'ਚ ਲੱਗੀ ਅੱਗ ਕਾਰਨ ਕਈ ਇਲਾਕੇ ਖਾਲੀ ਕਰਵਾਏ ਗਏ ਹਨ। ਇੱਥੋਂ ਦੇ ਕਮਲੂਪਸ ਸ਼ਹਿਰ 'ਚ ਜਦ ਅੱਗ ਫੈਲਣੀ ਸ਼ੁਰੂ ਹੋਈ ਤਾਂ ਲੂਨ ਲੇਕ ਇਲਾਕੇ ਨੂੰ ਵੀ ਖਾਲੀ ਕਰਵਾਇਆ ਗਿਆ।
ਲਿੰਦਾ ਲੈਨੋਕਸ ਨਾਂ ਦੀ ਔਰਤ ਨੇ ਦੱਸਿਆ ਕਿ 9 ਜੁਲਾਈ ਨੂੰ ਬਹੁਤ ਸਾਰੇ ਲੋਕਾਂ ਨੂੰ ਇਲਾਕਾ ਖਾਲੀ ਕਰਕੇ ਜਾਣਾ ਪਿਆ ਪਰ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦ ਉਸ ਨੇ ਦੇਖਿਆ ਉਸ ਦਾ ਘਰ ਸੁਰੱਖਿਅਤ ਹੈ। ਉਸ ਨੇ ਦੱਸਿਆ ਕਿ ਭਰੇ ਦਿਲ ਨਾਲ ਉਹ ਤਾਂ ਘਰ ਛੱਡ ਕੇ ਚਲੀ ਗਈ ਪਰ ਉਸ ਦਾ ਪਤੀ ਕੇਵਿਨ ਜੋ ਕਿ ਫਾਇਰ ਫਾਈਟਰ ਵੀ ਹੈ, ਉੱਥੇ ਹੀ ਰਿਹਾ।
14 ਜੁਲਾਈ ਤਕ ਉਹ ਉੱਥੇ ਹੀ ਰਿਹਾ ਜਦ ਤਕ ਆਖਰੀ ਅਲਰਟ ਜਾਰੀ ਨਾ ਕੀਤਾ ਗਿਆ। ਉਸ ਨੇ ਕਿਹਾ ਕਿ ਉਹ ਘਰ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਖਰੀਦੀ ਥਾਂ ਨੂੰ ਦੇਖਦਾ ਰਿਹਾ ਤਾਂ ਕਿ ਉਹ ਇਨ੍ਹਾਂ ਦੀ ਹਿਫਾਜ਼ਤ ਕਰਦਾ ਰਹੇ। ਕੇਵਿਨ ਨੇ ਕਿਹਾ ਕਿ ਉਨ੍ਹਾਂ ਨੇ ਮੈਰੀਗੋਲਡ ਦੀ ਇਮਾਰਤ ਤੇ ਥਾਂ ਖਰੀਦੀ ਹੈ, ਜਿਸ ਨੂੰ ਉਹ ਇਕ ਰਿਜ਼ਾਰਟ 'ਚ ਬਦਲਣਾ ਚਾਹੁੰਦੇ ਹਨ। ਲਿੰਦਾ ਆਪਣੇ ਰਿਸ਼ਤੇਦਾਰਾਂ ਕੋਲ ਸ਼ਹਿਰ ਮਿਸ਼ਨ 'ਚ ਰਹਿ ਰਹੀ ਹੈ। ਉਸ ਨੇ ਕਿਹਾ ਕਿ ਮੰਗਲਵਾਰ ਨੂੰ ਜਦ ਉਹ ਸਵੇਰੇ ਉੱਠੀ ਤਾਂ ਇਹ ਦੇਖ ਕੇ ਖੁਸ਼ ਅਤੇ ਭਾਵੁਕ ਹੋ ਗਈ ਕਿ ਉਸ ਦਾ ਮੈਰੀਗੋਲਡ ਤੇ ਘਰ ਸੁਰੱਖਿਅਤ ਹੈ।
ਇਸ ਤੋਂ ਇਲਾਵਾ ਉਸ ਦੇ ਪਤੀ ਨੇ ਲੂਨ ਲੇਕ ਦੇ ਕਈ ਘਰਾਂ ਦੀਆਂ ਤਸਵੀਰਾਂ ਵੀ ਭੇਜੀਆਂ ਹਨ ਜੋ ਸੁਰੱਖਿਅਤ ਬਚ ਗਏ ਹਨ ਤਾਂ ਕਿ ਲੋਕ ਸੁੱਖ ਦਾ ਸਾਹ ਲੈਣ।
ਇਮੀਗ੍ਰੇਸ਼ਨ ਵਿਭਾਗ ਦਾ ਖੁਲਾਸਾ, ਵੀਜ਼ਾ ਖਤਮ ਹੋਣ 'ਤੇ ਵੀ ਆਸਟਰੇਲੀਆ 'ਚ ਰਹਿ ਰਹੇ ਹਨ ਵਿਦੇਸ਼ੀ
NEXT STORY