ਵਾਸ਼ਿੰਗਟਨ ਡੀ.ਸੀ-( ਰਾਜ ਗੋਗਨਾ )— ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਟਵੀਟ ਵਿੱਚ ਸੀਮਾ ਵਰਮਾ ਅਤੇ ਰਾਬਰਟ ਵਿਲਕੀ ਨੂੰ 'ਯੂ. ਐੱਸ. ਕੋਵਿਡ-19 ਟਾਸਕ ਫੋਰਸ' ਦੇ ਮੁੱਖ ਮੈਂਬਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਸੀਮਾ ਵਰਮਾ ਮੈਡੀਕੇਅਰ ਅਤੇ ਮੈਡੀਕੇਡ ਸੇਵਾਵਾਂ ਲਈ ਕੇਂਦਰਾਂ ਦੇ ਪ੍ਰਬੰਧਕ ਦੇ ਤੌਰ 'ਤੇ ਕੰਮ ਕਰਦੀ ਹੈ ਜਦੋਂਕਿ ਵਿਲਕੀ ਵੈਟਰਨਜ਼ ਅਫੇਅਰਜ਼ ਵਿਭਾਗ ਦੇ ਸਕੱਤਰ ਹਨ। ਪੂਰੀ ਦੁਨੀਆ 'ਚ ਕੋਰੋਨਾਵਾਇਰਸ ਦਾ ਖ਼ਤਰਾ ਵਧ ਰਿਹਾ ਹੈ। ਯੂ .ਐੱਸ. ਦੇ ਵਧੇਰੇ ਸਿਹਤ ਅਧਿਕਾਰੀ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਇਸ ਦਾ ਮੁਕਾਬਲਾ ਕਿਵੇਂ ਕਰਨਾ ਹੈ। ਅਮਰੀਕਾ 'ਚ ਕਾਫੀ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ ਤੇ ਹੁਣ ਤਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਪ-ਰਾਸ਼ਟਰਪਤੀ ਪੇਂਸ ਨੇ ਟਵੀਟ ਕਰਕੇ ਦੱਸਿਆ ਕਿ ਵ੍ਹਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਅਤੇ ਅਮਰੀਕੀ ਲੋਕਾਂ ਦੀ ਸਿਹਤ, ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਹਰ ਦਿਨ ਕੰਮ ਕਰ ਰਹੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਵਾਇਰਸ ਨੂੰ ਰੋਕਣ ਲਈ ਲੋਕ ਮਾਸਕ ਪਾਉਣ ਤੇ ਬੀਮਾਰ ਵਿਅਕਤੀ ਤੋਂ ਦੂਰ ਰਹਿਣ। ਘੱਟੋ-ਘੱਟ 20 ਸਕਿੰਟਾਂ ਲਈ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਣ ਅਤੇ ਜਿੰਨਾ ਹੋ ਸਕੇ ਪ੍ਰਭਾਵਿਤ ਦੇਸ਼ਾਂ ਦਾ ਸਫਰ ਨਾ ਕਰਨ।
ਭਾਰਤ ਤੋਂ ਕੈਨੇਡਾ ਗਈ ਬੀਬੀ 'ਚ ਕੋਰੋਨਾ ਵਾਇਰਸ, ਹਾਲਤ ਗੰਭੀਰ
NEXT STORY