ਕਰਾਚੀ (ਭਾਸ਼ਾ): ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਾਇਰ ਕਰਾਉਣ ਵਾਲੇ ਪਾਕਿਸਤਾਨ ਦੇ ਸੀਨੀਅਰ ਵਕੀਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਇਹ ਗੋਲੀਬਾਰੀ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਉਦੋਂ ਕੀਤੀ ਗਈ, ਜਦੋਂ ਉਹ ਅਦਾਲਤ ਜਾ ਰਹੇ ਸਨ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੁਪਰੀਮ ਕੋਰਟ ਦੇ ਵਕੀਲ ਅਬਦੁਲ ਰਜ਼ਾਕ ਸ਼ਾਰ ਦੀ ਮੰਗਲਵਾਰ ਨੂੰ ਕਵੇਟਾ ਦੇ ਏਅਰਪੋਰਟ ਰੋਡ 'ਤੇ ਗੋਲੀਬਾਰੀ 'ਚ ਮੌਤ ਹੋ ਗਈ। ਵਕੀਲ ਨੂੰ ਤੁਰੰਤ ਕਵੇਟਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਕਵੇਟਾ ਸਿਵਲ ਹਸਪਤਾਲ ਦੀ ਸਰਜਨ ਆਇਸ਼ਾ ਰਿਆਜ਼ ਨੇ ਮੀਡੀਆ ਨੂੰ ਦੱਸਿਆ ਕਿ ਮਾਰੂ ਹਮਲੇ ਵਿੱਚ ਸ਼ਾਰ ਨੂੰ 16 ਗੋਲੀਆਂ ਲੱਗੀਆਂ। ਸੀਨੀਅਰ ਪੁਲਸ ਅਧਿਕਾਰੀ ਗੁਲ ਮੁਹੰਮਦ ਨੇ ਦੱਸਿਆ ਕਿ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਛੇ ਅਣਪਛਾਤੇ ਵਿਅਕਤੀਆਂ ਨੇ ਸ਼ਾਰ ’ਤੇ ਉਸ ਵੇਲੇ ਹਮਲਾ ਕੀਤਾ, ਜਦੋਂ ਉਹ ਇੱਕ ਕੇਸ ਦੇ ਸਬੰਧ ਵਿੱਚ ਆਪਣੀ ਗੱਡੀ ਵਿੱਚ ਸੁਪਰੀਮ ਕੋਰਟ ਜਾ ਰਿਹਾ ਸੀ। ਸ਼ਾਰ ਦੀ ਛਾਤੀ, ਗਰਦਨ ਅਤੇ ਢਿੱਡ ਵਿੱਚ ਗੋਲੀਆਂ ਲੱਗੀਆਂ ਜੋ ਜਾਨਲੇਵਾ ਸਾਬਤ ਹੋਈਆਂ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਨੇ ਨਿਊਯਾਰਕ 'ਚ 3 ਸਾਲ ਲਈ ਲੀਜ਼ 'ਤੇ ਦਿੱਤਾ ਆਪਣਾ ਮਸ਼ਹੂਰ ਹੋਟਲ ਰੂਜ਼ਵੈਲਟ
ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ (ਐਸਏਪੀਐਮ) ਅਤਾਉੱਲ੍ਹਾ ਤਰਾਰ ਨੇ ਕਤਲ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸ਼ਾਰ ਨੇ ਵਿਰੋਧੀ ਧਿਰ ਦੇ ਨੇਤਾ ਖਾਨ ਖ਼ਿਲਾਫ਼ ਬਲੋਚਿਸਤਾਨ ਹਾਈ ਕੋਰਟ (ਬੀਐਚਸੀ) ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਦੇਸ਼ਧ੍ਰੋਹ ਦੇ ਤਹਿਤ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ ਸੀ।ਤਰਾਰ ਨੇ ਦੋਸ਼ ਲਾਇਆ ਕਿ ਕਤਲ ਕੇਸ ਨਾਲ ਸਬੰਧਤ ਸੀ। ਕਵੇਟਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਬਿਦ ਕੱਕੜ ਨੇ ਸ਼ਾਰ ਦੀ ਮੌਤ 'ਤੇ ਤਿੰਨ ਦਿਨ ਦੇ ਸੋਗ ਦੇ ਨਾਲ-ਨਾਲ ਬਲੋਚਿਸਤਾਨ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ ਹੈ। ਕੱਕੜ ਨੇ ਕਿਹਾ ਕਿ ਸ਼ਾਰ ਨੇ ਹਾਲ ਹੀ ਵਿੱਚ ਬੀ.ਐਚ.ਸੀ. ਵਿੱਚ ਆਪਣੀ ਜਾਨ ਨੂੰ ਖਤਰੇ ਬਾਰੇ ਪਟੀਸ਼ਨ ਦਾਇਰ ਕੀਤੀ ਸੀ ਅਤੇ ਸਰਕਾਰ ਨੂੰ ਉਸ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ 'ਚ ਭਾਰੀ ਮੀਂਹ ਅਤੇ ਤੂਫਾਨ ਨੇ ਮਚਾਈ ਤਬਾਹੀ, ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ (ਤਸਵੀਰਾਂ)
NEXT STORY