ਸਿਓਲ - ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਿਓਲ ਸ਼ਹਿਰ ਇਸ ਹਫਤੇ ਰਾਤ ਦੀ ਸਵੈ-ਡਰਾਈਵਿੰਗ ਟੈਕਸੀ ਸੇਵਾ ਸ਼ੁਰੂ ਕਰੇਗਾ ਜੋ ਕੋਰੀਆ ਗਣਰਾਜ ’ਚ ਆਪਣੀ ਤਰ੍ਹਾਂ ਦੀ ਪਹਿਲੀ ਸੇਵਾ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਾਰੀ ਅਨੁਸਾਰ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਰਾਜਧਾਨੀ ਦੇ ਦੱਖਣੀ ਹਿੱਸੇ ਦੇ ਵਿਅਸਤ ਗੰਗਨਮ ਜ਼ਿਲ੍ਹੇ ’ਚ ਵੀਰਵਾਰ ਨੂੰ ਤਿੰਨ ਸਵੈ-ਡਰਾਈਵਿੰਗ ਟੈਕਸੀਆਂ ਸੇਵਾ ਸ਼ੁਰੂ ਕਰਨਗੀਆਂ। ਉਹ ਸਥਾਨਕ ਸਮੇਂ ਅਨੁਸਾਰ 23.00 ਅਤੇ 05.00 ਦੇ ਵਿਚਕਾਰ ਗੰਗਨਾਮ ਦੇ ਕੇਂਦਰ ਅਤੇ ਗੁਆਂਢੀ ਸਿਓਚੋ ਜ਼ਿਲ੍ਹੇ ਦੇ ਕੁਝ ਹਿੱਸਿਆਂ ’ਚ 11.7 ਵਰਗ ਕਿਲੋਮੀਟਰ ਦੇ ਖੇਤਰ ’ਚ ਯਾਤਰੀਆਂ ਨੂੰ ਲੈ ਕੇ ਜਾਣਗੇ। ਵਾਹਨ ਚਾਰ ਜਾਂ ਵੱਧ ਲੇਨਾਂ ਵਾਲੀਆਂ ਸੜਕਾਂ 'ਤੇ ਖੁਦਮੁਖਤਿਆਰੀ ਨਾਲ ਚੱਲਣਗੇ, ਜਦੋਂ ਕਿ ਡਰਾਈਵਰ ਰਿਹਾਇਸ਼ੀ ਖੇਤਰਾਂ ਜਾਂ ਸਕੂਲ ਜ਼ੋਨਾਂ ਦੇ ਨਾਲ ਲੱਗਦੀਆਂ ਤੰਗ ਸੜਕਾਂ 'ਤੇ ਕੰਟਰੋਲ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਭਾਰਤ-ਚੀਨ ਵਿਚਾਲੇ ਨ੍ਹੀਂ ਬਣਾਂਗੇ Sandwich', ਰਾਸ਼ਟਰਪਤੀ ਦਿਸਾਨਾਇਕੇ ਦਾ ਵੱਡਾ ਬਿਆਨ
NEXT STORY