ਨਿਊਯਾਰਕ/ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਸੈਨੇਟ ਨੇ ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਵਜੋਂ ਸਰਜੀਓ ਗੋਰ ਦੇ ਨਾਂ ’ਤੇ ਮੋਹਰ ਲਾ ਦਿੱਤੀ। ਗੋਰ (38) ਦੇ ਨਾਂ ਨੂੰ ਮੰਗਲਵਾਰ ਨੂੰ ਸੈਨੇਟ ਨੇ ਮਨਜ਼ੂਰੀ ਦਿੱਤੀ। ਵੋਟਿੰਗ ’ਚ 51 ਸੈਨੇਟਰਾਂ ਨੇ ਗੋਰ ਦੇ ਪੱਖ ’ਚ ਅਤੇ 47 ਨੇ ਉਨ੍ਹਾਂ ਦੇ ਵਿਰੋਧ ’ਚ ਵੋਟਿੰਗ ਕੀਤੀ। ਇਹ ਪੁਸ਼ਟੀ ਮੌਜੂਦਾ ਅਮਰੀਕੀ ਸਰਕਾਰੀ ‘ਸ਼ਟਡਾਊਨ’ ਦੇ ਬਾਵਜੂਦ ਹੋਈ। ਇਸ ਦੌਰਾਨ ਗੋਰ ਤੋਂ ਇਲਾਵਾ 107 ਨਾਮਜ਼ਦ ਵਿਅਕਤੀਆਂ ਦੀ ਪੁਸ਼ਟੀ ਹੋਈ। ਹੋਰ ਨਾਮਜ਼ਦ ਵਿਅਕਤੀਆਂ ’ਚ ਕੈਲੀਫੋਰਨੀਆ ਦੇ ਪਾਲ ਕਪੂਰ ਨੂੰ ਦੱਖਣੀ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਅਤੇ ਫਲੋਰੀਡਾ ਦੀ ਅੰਜਨੀ ਸਿਨ੍ਹਾ ਨੂੰ ਸਿੰਗਾਪੁਰ ਗਣਰਾਜ ’ਚ ਰਾਜਦੂਤ ਨਿਯੁਕਤ ਕੀਤਾ ਗਿਆ। ਟਰੰਪ ਨੇ ਅਗਸਤ ’ਚ ਗੋਰ ਨੂੰ ਭਾਰਤ ’ਚ ਅਗਲੇ ਅਮਰੀਕੀ ਰਾਜਦੂਤ ਅਤੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਵਿਸ਼ੇਸ਼ ਦੂਤ ਵਜੋਂ ਨਾਮਜ਼ਦ ਕੀਤਾ ਸੀ।
ਸੁਸੁਮੂ ਕਿਤਾਗਾਵਾ, ਰਿਚਰਡ ਰੌਬਸਨ ਤੇ ਓਮਰ ਐੱਮ. ਯਾਗੀ ਨੂੰ ਮਿਲਿਆ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ
NEXT STORY