ਲੰਡਨ-ਭਾਰਤ ਅਤੇ ਬ੍ਰਿਟੇਨ ਦਰਮਿਆਨ ਹੋਣ ਵਾਲੇ ਦੋ ਪੱਖੀ ਸਿਖਰ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤੀ ਕੰਪਨੀਆਂ ਵੱਲੋਂ ਇਕ ਅਰਬ ਪਾਊਂਡ ਦਾ ਨਿਵੇਸ਼ ਕਰਨ ਨਾਲ ਸੰਬੰਧਿਤ ਸੌਦੇ ਦਾ ਐਲਾਨ ਕੀਤਾ ਹੈ ਜਿਸ ਨਾਲ ਕਿ ਬ੍ਰਿਟੇਨ 'ਚ 6500 ਲੋਕਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ।
ਇਨ੍ਹਾਂ ਭਾਰਤੀ ਕੰਪਨੀਆਂ 'ਚ ਵੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨੇ ਸਭ ਤੋਂ ਵਧੇਰੇ 24 ਕਰੋੜ ਪਾਊਂਡ (ਕਰੀਬ 2500 ਕਰੋੜ ਰੁਪਏ) ਬ੍ਰਿਟੇਨ 'ਚ ਨਿਵੇਸ਼ ਕਰਨ ਦਾ ਸੌਦਾ ਕੀਤਾ ਹੈ।
ਇਹ ਵੀ ਪੜ੍ਹੋ-ਕਿਸਾਨ ਨੇ ਉਗਾਇਆ ਇੰਨਾ ਵੱਡਾ ਅੰਬ, ਟੁੱਟ ਗਏ ਸਾਰੇ ਰਿਕਾਰਡ
ਇਸ ਨਿਵੇਸ਼ ਦੇ ਪਿੱਛੇ ਐੱਸ.ਆਈ.ਆਈ. ਦਾ ਮਕੱਸਦ ਬ੍ਰਿਟੇਨ 'ਚ ਕੰਪਨੀ ਦੇ ਵੈਕਸੀਨ ਬਿਜ਼ਨੈੱਸ ਨੂੰ ਵਧਾਉਣਾ ਅਤੇ ਉਥੇ ਇਕ ਨਵਾਂ ਸੇਲਸ ਦਫਤਰ ਖੋਲ੍ਹਣਾ ਹੈ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਕੰਪਨੀ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਉਮੀਦ ਹੈ ਕਿ ਸੇਲਸ ਦਫਤਰ ਰਾਹੀਂ ਆਪਣੇ ਨਵੇਂ ਕਾਰੋਬਾਰ ਨੂੰ ਇਕ ਅਰਬ ਡਾਲਰ ਤੱਕ ਪਹੁੰਚਾ ਸਕਣਗੇ ਜਿਸ ਦਾ ਨਿਵੇਸ਼ ਬ੍ਰਿਟੇਨ 'ਚ ਕੀਤਾ ਜਾਵੇਗਾ। ਬ੍ਰਿਟੇਨ 'ਚ ਸੀਰਮ ਜੋ ਨਿਵੇਸ਼ ਕਰੇਗੀ, ਉਸ ਦੇ ਰਾਹੀਂ ਉਥੇ ਵੈਕਸੀਨ ਦੇ ਨਿਰਮਾਣ ਦੀ ਸੰਭਾਵਨਾ, ਕਲੀਨਿਕਲ ਪ੍ਰੀਖਣ, ਰਿਸਰਚ ਅਤੇ ਉਸ ਦੇ ਵਿਕਾਸ 'ਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਵੈਕਸੀਨ ਨਿਰਮਾਣ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ।
ਇਹ ਵੀ ਪੜ੍ਹੋ-ਮਾਈਕ੍ਰੋਸਾਫਟ ਨੇ ਯਾਹੂ ਖਰੀਦਣ ਦਾ ਦਿੱਤਾ ਆਫਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕਿਸਾਨ ਨੇ ਉਗਾਇਆ ਇੰਨਾ ਵੱਡਾ ਅੰਬ, ਟੁੱਟ ਗਏ ਸਾਰੇ ਰਿਕਾਰਡ
NEXT STORY