ਰਾਮਾਪੋ (ਭਾਸ਼ਾ)- ਅਮਰੀਕਾ ਦੇ ਨਿਊਯਾਰਕ ਦੇ ਉਪ-ਨਗਰ ਇਲਾਕੇ ਵਿਚ ਇਕ ਸਕੂਲ ਬੱਸ ਦੇ ਬੇਕਾਬੂ ਹੋ ਕੇ ਸੜਕ ਤੋਂ ਉਤਰਣ ਅਤੇ 2 ਖੜ੍ਹੀਆਂ ਕਾਰਾਂ ਨਾਲ ਟਕਰਾਉਣ ਦੀ ਘਟਨਾ ਵਿਚ ਘੱਟੋ-ਘੱਟ 7 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਰਮਾਤਮਾ ਨੇ ਹੱਥ ਦੇ ਕੇ ਬਚਾਅ ਲਿਆ। ਉਥੇ ਹੀ ਕਾਰਾਂ ਨਾਲ ਟਕਰਾਉਣ ਦੇ ਬਾਅਦ ਬੱਸ ਇਕ ਘਰ ਵਿਚ ਦਾਖ਼ਲ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਰਾਮਾਪੋ ਪੁਲਸ ਵਿਭਾਗ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9 ਵਜੇ ਨਿਊ ਰਾਕਲੈਂਡ ਕਾਊਂਟੀ ਦੇ ਨਿਊ ਹੈਂਪਸਟੇਡ ਵਿਚ ਵਾਪਰੀ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ
ਪੁਲਸ ਨੇ ਦੱਸਿਆ ਕਿ 21 ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਅਚਾਨਕ ਝਟਕੇ ਨਾਲ ਸੜਕ ਤੋਂ ਉਤਰ ਗਈ ਅਤੇ ਬੇਕਾਬੂ ਹੋ ਕੇ ਇਕ ਦਰਖ਼ਤ ਨਾਲ ਟਕਰਾਉਂਦੇ ਹੋਏ ਉਸ ਨੇ ਉਥੇ ਖੜ੍ਹੀਆਂ 2 ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਇਹ ਇਕ ਘਰ ਵਿਚ ਦਾਖ਼ਰ ਹੋ ਗਈ। ਕਾਰਾਂ ਪਾਰਕਿੰਗ ਵਿਚ ਖੜ੍ਹੀਆਂ ਸਨ। ਉਨ੍ਹਾਂ ਦੱਸਿਆ ਕਿ 7 ਬੱਚਿਆਂ ਅਤੇ ਬੱਸ ਡਰਾਈਵਰ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੋਂ ਡਰਾਈਵਰ ਅਤੇ 5 ਬੱਚਿਆਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ, ਜਦੋਂਕਿ 2 ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਪਰ ਉਹ ਖ਼ਤਰੇ ਤੋਂ ਬਾਹਰ ਹਨ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਇੰਡ ਗੋਲਡੀ ਬਰਾੜ ਗ੍ਰਿਫਤਾਰ !
ਜਦੋਂ ਅਜੀਬ ਸਵਾਲ ਪੁੱਛਣ 'ਤੇ ਭੜਕੇ ਜੈਸਿੰਡਾ ਅਰਡਰਨ ਤੇ ਸਨਾ ਮਾਰਿਨ, ਦਿੱਤਾ ਕਰਾਰਾ ਜਵਾਬ (ਵੀਡੀਓ)
NEXT STORY