ਮਿਲਾਨ (ਏ.ਐਫ.ਪੀ.)- ਇਟਲੀ ਦੇ ਉਤਰੀ ਹਿੱਸੇ ਵਿਚ ਸਥਿਤ ਮਿਲਾਨ ਨੇੜੇ ਇਕ ਟਰੇਨ ਦੇ ਪਟੜੀ ਤੋਂ ਉਤਰਣ 'ਤੇ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਮਿਲਾਨ ਵਿਚ ਖੇਤਰੀ ਐਮਰਜੈਂਸੀ ਸੇਵਾ ਨੂੰ ਇਕ ਅਧਿਕਾਰੀ ਨੇ ਦੱਸਿਆ ਕਿ ਤਕਰੀਬਨ 100 ਲੋਕਾਂ ਨੂੰ ਮਾਮੂਲੀ ਸੱਟਾਂ ਵਜੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸੇਗਰੇਟ ਦੇ ਮਿਲਾਨ ਉਪਨਗਰ ਵਿਚ ਇਹ ਘਟਨਾ ਵੀਰਵਾਰ ਸਵੇਰੇ ਤਕਰੀਬਨ 7 ਵਜੇ ਵਾਪਰੀ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ। ਘਟਨਾ ਦੇ ਦੋ ਘੰਟੇ ਬਾਅਦ ਵੀ ਰਾਹਤ ਕਰਮੀ ਬਚਾਅ ਕਾਰਜ ਵਿਚ ਜੁਟੇ ਹੋਏ ਹਨ। ਮੌਕੇ 'ਤੇ ਮੌਜੂਦ ਇਕ ਨਿਊਜ਼ ਚੈਨਲ ਦੇ ਇਕ ਪੱਤਰਕਾਰ ਨੇ ਦੱਸਿਆ ਕਿ ਪੰਜ ਤੋਂ 6 ਲੋਕ ਅਜੇ ਵੀ ਉਥੇ ਫਸੇ ਹੋਏ ਹਨ। ਟਰੇਨ ਦੇ ਵਿਚਕਾਰ ਦੀਆਂ ਦੋ ਬੋਗੀਆਂ ਹੀ ਪਟੜੀ ਤੋਂ ਉਤਰੀਆਂ ਸਨ।
ਅਮਰੀਕਾ ਨਾਲ ਸੰਬੰਧ ਤਣਾਅਪੂਰਨ ਹਨ : ਪਾਕਿ ਰਾਜਦੂਤ
NEXT STORY