ਨਵੀਂ ਦਿੱਲੀ (ਭਾਸ਼ਾ) - ਭਾਰਤੀ ਦਵਾਈ ਕੰਪਨੀ ਸਨ ਫਾਰਮਾ ਦੀ ਇਕਾਈ ਟਾਰੋ ਫਾਰਮਾਸਿਊਟੀਕਲ ਇੰਡਸਟ੍ਰੀਜ਼ ਨੇ ਅਮਰੀਕਾ ’ਚ ਆਪਣੇ ਐਂਟੀਫੰਗਲ ਸ਼ੈਂਪੂ ਦੀਆਂ 17,000 ਤੋਂ ਵੱਧ ਬੋਤਲਾਂ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਲਿਆ ਹੈ । ਇਹ ਕਦਮ ਉਤਪਾਦਨ ’ਚ ਆਈ ਖਰਾਬੀ ਕਾਰਨ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ
ਅਮਰੀਕੀ ਖੁਰਾਕੀ ਅਤੇ ਡਰੱਗ ਪ੍ਰਸ਼ਾਸਨ (ਯੂ. ਐੱਸ. ਐੱਫ. ਡੀ. ਏ.) ਨੇ ਇਕ ਤਾਜ਼ਾ ਰਿਪੋਰਟ ’ਚ ਕਿਹਾ ਕਿ ਟਾਰੋ ਫਾਰਮਾਸਿਊਟੀਕਲ ਇੰਡਸਟ੍ਰੀਜ਼ ਆਪਣੇ ਸਿਕਲੋਪਾਇਰਾਕਸ ਸ਼ੈਂਪੂ ਦੀਆਂ 17,664 ਬੋਤਲਾਂ ਵਾਪਸ ਮੰਗਵਾ ਰਹੀ ਹੈ। ਇਸ ਐਂਟੀਫੰਗਲ ਸ਼ੈਂਪੂ ਦੀ ਵਰਤੋਂ ਸੇਬੋਰੇਹਿਯਕ ਡਰਮੈਟਾਈਟਿਸ ਨਾਮਕ ਚਮੜੀ ਦੀ ਬੀਮਾਰੀ ਦੇ ਇਲਾਜ ’ਚ ਹੁੰਦੀ ਹੈ। ਇਸ ਰੋਗ ’ਚ ਸਕਿਨ ਸੁੱਕੀ, ਖੁਰਦਰੀ ਅਤੇ ਖੁਰਕ ਵਾਲੀ ਹੋ ਜਾਂਦੀ ਹੈ ।
ਇਹ ਵੀ ਪੜ੍ਹੋ : ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ
ਯੂ. ਐੱਸ. ਐੱਫ. ਡੀ. ਏ. ਨੇ ਕਿਹਾ ਕਿ ਇਸ ਸ਼ੈਂਪੂ ਨੂੰ ਵਾਪਸ ਮੰਗਵਾਉਣ ਦਾ ਕਾਰਨ ਨਿਰਮਾਣ ਪ੍ਰਕਿਰਿਆ ’ਚ ਮਾਪਦੰਡਾਂ ਦੀ ਉਲੰਘਣਾ ਹੈ। ਕੰਪਨੀ ਨੇ 9 ਦਸੰਬਰ, 2025 ਨੂੰ ਆਪਣਾ ਉਤਪਾਦਨ ਵਾਪਸ ਮੰਗਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਟਾਰੋ ਫਾਰਮਾਸਿਊਟੀਕਲ ਮੁੱਖ ਤੌਰ ’ਤੇ ਸਕਿਨ ਨਾਲ ਸਬੰਧਤ ਦਵਾਈਆਂ ਦਾ ਨਿਰਮਾਣ ਕਰਦੀ ਹੈ। ਇਸ ਦਾ ਪਿਛਲੇ ਸਾਲ 34.773 ਕਰੋੜ ਡਾਲਰ ਦੇ ਸੌਦੇ ’ਚ ਸਨ ਫਾਰਮਾ ਨਾਲ ਰਲੇਵਾਂ ਹੋ ਗਿਆ ਸੀ। ਹੁਣ ਇਹ ਪੂਰੀ ਤਰ੍ਹਾਂ ਸਨ ਫਾਰਮਾ ਦੀ ਮਾਲਕੀ ਵਾਲੀ ਇਕਾਈ ਹੈ।
ਇਹ ਵੀ ਪੜ੍ਹੋ : ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹੁਣ ਬਿਨਾਂ ਇਸ ID ਦੇ ਨਹੀਂ ਮਿਲੇਗੀ PM ਕਿਸਾਨ ਯੋਜਨਾ ਦੀ ਕਿਸ਼ਤ, ਜਾਣੋ ਅਪਲਾਈ ਕਰਨ ਦਾ ਆਸਾਨ ਤਰੀਕਾ
NEXT STORY