ਸੈਕਰਾਮੈਂਟੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਸੈਕਰਾਮੈਂਟੋ ਵੱਲੋਂ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ ਅਮੈਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਸਥਾਨਕ ਬਰਾਡਸ਼ਾਹ ਗੁਰਘਰ ਵਿੱਖੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਚਾਰ ਕਲੱਬਾਂ ਅਤੇ ਅੰਡਰ ਟਵੰਟੀ ਫਾਈਵ ਦੇ ਮੁਕਾਬਲੇ ਹੋਵੇ। ਨਾਲ ਦੀ ਨਾਲ ਜੱਸਾ ਪੱਟੀ ਰੁਸਤਮੇਂ ਹਿੰਦ ਆਦਿ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ।

ਦਰਸ਼ਕ ਸਵੇਰ ਤੋਂ ਗਰਾਊਂਡ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਚਾਹ ਪਕੌੜਿਆਂ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਕੁਮੈਂਟੇਟਰ ਇਕਬਾਲ ਗਾਲਬ ਅਤੇ ਕਾਲਾ ਸ਼ਰੀਂਹ ਆਦਿ ਨੇ ਆਪਣੇ ਟੋਟਕਿਆਂ ਨਾਲ ਮਹੌਲ ਨੂੰ ਹੋਰ ਵੀ ਰੌਚਿੱਕ ਬਣਾ ਦਿੱਤਾ। ਸਟੇਜ ਸੰਚਾਲਨ ਭੈਣਜੀ ਆਸ਼ਾ ਸ਼ਰਮਾ ਨੇ ਬਾਖੂਬੀ ਕੀਤਾ।


ਇਸ ਟੂਰਨਾਮੈਂਟ ਤੇ ਪੰਜਾਬ ਅਲਾਇੰਸ ਨਿਯੂ-ਯਾਰਕ ਦੀ ਟੀਮ ਨੇ ਬਾਬਾ ਬਲਵਿੰਦਰ ਸਿੰਘ ਖਡੂਰ ਸਹਿਬ (ਮਾਝਾ) ਟੀਮ ਨੂੰ ਹਰਾਕੇ ਕੱਪ ਆਪਣੇ ਨਾਮ ਕੀਤਾ। ਇਸੇ ਤਰੀਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਟੀਮ ਤੇ ਫਤਿਹ ਸਪੋਰਟਸ ਕਲੱਬ ਦਰਮਿਆਨ ਵੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ। ਇਸ ਟੂਰਨਾਮੈਂਟ ਦਾ ਬਿੱਸਟ ਰੇਡਰ ਹਰਜੋਤ ਤੇ ਬਿੱਸਟ ਸਟਾਪਰ ਪਾਲਾ ਜਲਾਲਪੁਰ ਨੂੰ ਐਲਾਨਿਆ ਗਿਆ।

ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਮੋਢੀ ਮੈਂਬਰ ਧੀਰਾ ਨਿੱਝਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਕਾਰਨ ਕਰਕੇ ਮੈਚਾਂ ਵਿੱਚ ਖੜੋਤ ਆਈ ਤੇ ਟੂਰਨਾਮੈਂਟ ਕਾਫੀ ਲੇਟ ਸਟਾਰਟ ਕਰਨਾ ਪਿਆ, ਇਸ ਲਈ ਅਸੀਂ ਦਰਸ਼ਕਾਂ ਤੋਂ ਮੁਆਫ਼ੀ ਚਹੁੰਦੇ ਹਾਂ। ਪਰ ਇਸ ਟੂਰਨਾਮੈਂਟ ਤੇ ਪਟਾਕੇ ਪਾਉਂਦੇ ਮੈਚਾਂ ਨੇ ਲੇਟ-ਫੇਟ ਸਭ ਕਵਰ ਕਰ ਦਿੱਤਾ। ਉਹਨਾਂ ਆਪਣੇ ਸਮੂਹ ਸਪਾਂਸਰ ਦਾ ਧੰਨਵਾਦ ਕੀਤਾ। ਅਖੀਰ ਵਿੱਚ ਮਾਣਮੱਤੀਆਂ ਸ਼ਖ਼ਸੀਅਤਾਂ, ਸਪਾਂਸਰਾਂ ਤੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਟੂਰਨਾਮੈਂਟ ਵਿਸ਼ੇਸ਼ ਛਾਪ ਛੱਡਦਾ ਕਾਮਯਾਬੀ ਨਾਲ ਸੰਪੰਨ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਧਰਤੀ; 20 ਲੋਕਾਂ ਦੀ ਮੌਤ, ਦਰਜਨਾਂ ਇਮਾਰਤਾਂ ਹੋਈਆਂ ਤਬਾਹ
NEXT STORY