ਇਸਲਾਮਾਬਾਦ (ਬਿਊਰੋ)— ਇਕ ਸਿਆਸੀ ਵਿਸ਼ਲੇਸ਼ਕ ਨੇ ਕਿਹਾ ਹੈ ਕਿ ਕੁਲਭੂਸ਼ਣ ਜਾਧਵ ਮਾਮਲੇ ਨੂੰ ਭਾਰਤੀ ਅਤੇ ਪਾਕਿਸਤਾਨੀ ਮੀਡੀਆ ਸ਼ਰਮਨਾਕ ਤਰੀਕੇ ਨਾਲ ਪ੍ਰਸਾਰਿਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''25 ਦਸੰਬਰ, 2017 ਨੂੰ ਪਾਕਿਸਤਾਨ ਦੀ ਜੇਲ ਵਿਚ ਬੰਦ ਸਾਬਕਾ ਭਾਰਤੀ ਜਲ ਸੈਨਿਕ ਕਮਾਂਡਰ ਕੁਲਭੂਸ਼ਣ ਜਾਧਵ ਅਤੇ ਉਸਦੇ ਪਰਿਵਾਰ ਵਿਚਕਾਰ ਹੋਈ ਮੁਲਾਕਾਤ ਦੌਰਾਨ ਦੋਹਾਂ ਦੇਸ਼ਾਂ ਦੇ ਮੀਡੀਆ ਨੇ ਮਨੁੱਖੀ ਸਨਮਾਨ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ। ਇਸ ਮਾਮਲੇ ਨੂੰ ਮੀਡੀਆ ਸ਼ਰਮਨਾਕ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਹਾਲ ਹੀ ਵਿਚ ਇਕ ਵੈਬਸਾਈਟ ਵੱਲੋਂ ਪ੍ਰਕਾਸ਼ਿਤ ਲੇਖ 'ਤੇ ਸਿਆਸੀ ਵਿਸ਼ਲੇਸ਼ਕ ਅਦਨਾਨ ਰਹਿਮਤ ਨੇ ਕਿਹਾ ਹੈ,''ਪਾਕਿਸਤਾਨ ਅਤੇ ਭਾਰਤ ਵਿਚਕਾਰ ਸਮੱਸਿਆ ਸਿਰਫ ਸੁਰੱਖਿਆ ਹਿੱਤਾਂ 'ਤੇ ਕੇਂਦਰਿਤ ਨਹੀਂ ਹੈ ਬਲਕਿ ਦੋਹਾਂ ਦੇਸ਼ਾਂ ਦੀ ਮੀਡੀਆ ਵੀ ਇਸ ਦਾ ਮੁੱਖ ਕਾਰਨ ਹੈ। ਦੋਹਾਂ ਦੇਸ਼ਾਂ ਵਿਚਕਾਰ ਸੰਘਰਸ਼ ਕਾਰਨ ਮੀਡੀਆ ਨੂੰ ਫਾਇਦਾ ਹੋ ਰਿਹਾ ਹੈ।''
ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੋਸ਼ਲ ਮੀਡੀਆ ਨੇ ਇਸ ਮਾਮਲੇ ਨੂੰ ਇਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਮੀਡੀਆ ਨੇ ਪੂਰੀ ਤਰ੍ਹਾਂ ਨਾਲ ਅਤੇ ਅਣਪਛਾਤੇ ਰੂਪ ਵਿਚ ਵਿਦੇਸ਼ੀ ਦਫਤਰ ਵਿਚ ਆਪਣੀ ਮੌਜੂਦਗੀ ਦਿਖਾਈ। ਪਰਿਵਾਰ ਨਾਲ ਜਾਧਵ ਦੇ ਮਿਲਣ ਤੋਂ ਪਹਿਲਾਂ ਅਤੇ ਬਾਅਦ ਵਿਚ ਸਵਾਲਾਂ ਦੀ ਲਾਈਨ ਲਗਾ ਦਿੱਤੀ। ਉਨ੍ਹਾਂ ਨੇ ਕਿਹਾ,''ਪੱਤਰਕਾਰਾਂ ਲਈ ਨਿਰਪੱਖ ਹੋਣਾ ਵਿਕਲਪਿਕ ਨਹੀਂ ਹੈ। ਭਾਵੇਂ ਜਾਧਵ ਹੱਤਿਆ ਦਾ ਦੋਸ਼ੀ ਹੈ ਪਰ ਜਾਧਵ ਦੀ ਮਾਂ ਅਤੇ ਪਤਨੀ ਨਾ ਤਾਂ ਅੱਤਵਾਦੀ ਹਨ, ਨਾ ਹੀ ਮੁਜ਼ਰਮ ਅਤੇ ਨਾ ਹੀ ਉਹ ਭਾਰਤ-ਪਾਕਿਸਤਾਨ ਦੀ ਵਿਰੋਧੀ ਪਾਰਟੀ ਹਨ।'' ਉਨ੍ਹਾਂ ਨੇ ਅੱਗੇ ਕਿਹਾ ਕਿ ਪੱਤਰਕਾਰ ਜਨਤਕ ਹਿੱਤਾਂ ਦੇ ਰੱਖਿਅਕ ਹਨ। ਜੇ ਜਾਧਵ ਔਰਤਾਂ ਬੋਲਣਾ ਨਹੀਂ ਚਾਹੁੰਦੀਆਂ ਤਾਂ ਪਾਕਿਸਤਾਨੀ ਮੀਡੀਆ ਨੂੰ ਉਨ੍ਹਾਂ ਦੇ ਅਧਿਕਾਰ ਦਾ ਸਨਮਾਨ ਕਰਨਾ ਚਾਹੀਦਾ ਹੈ। ਭਾਸ਼ਣ ਦੇਣਾ ਜਾਂ ਚੀਕਣਾ ਪੱਤਰਕਾਰੀ ਨਹੀਂ ਹੈ।
ਇਸ ਸ਼ਖਸ ਨੇ ਫੋਨ ਨੂੰ ਬਣਾਇਆ ਆਪਣੀ ਅੱਖ, ਜਾਣੋ ਪੂਰਾ ਮਾਮਲਾ
NEXT STORY