ਮੈਲਬੌਰਨ (ਮਨਦੀਪ ਸਿੰਘ ਸੈਣੀ) - ਆਮ ਆਦਮੀ ਪਾਰਟੀ ਦੇ ਸੂਬਾ ਵਾਈਸ ਪ੍ਰੈਜੀਡੈਂਟ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਮੈਲਬੌਰਨ ਆਸਟਰੇਲੀਆ ਵਿਖੇ ਪਹੁੰਚਣ 'ਤੇ ਪੀ.ਏ.ਸੀ ਮੈਂਬਰ ਐੱਨ.ਆਰ.ਆਈ ਵਿੰਗ ਆਮ ਆਦਮੀ ਪਾਰਟੀ ਸੰਦੀਪ ਸਿੰਘ ਸੈਂਡੀ ਅਤੇ ਹੋਰ ਅਹੁਦੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਐੱਨ.ਆਰ.ਆਈ ਨਾਲ ਮੀਟਿੰਗ ਕੀਤੀ। ਉਨਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦਾ ਜੋ ਬੂਟਾ ਲਗਾਇਆ ਗਿਆ ਸੀ ਉਹ ਅੱਜ ਦੇਸ਼ ਵਿਦੇਸ਼ ਵਿੱਚ ਵੀ ਫੈਲ ਚੁੱਕਿਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਲੋਕਾਂ ਨੂੰ ਵੱਡੇ ਪੱਧਰ 'ਤੇ ਸਹੂਲਤਾਂ ਦਿੱਤੀਆਂ ਗਈਆਂ ਹਨ। ਟੋਲ ਪਲਾਜ਼ੇ ਬੰਦ ਕਰਵਾਉਣੇ ਭਾਵੇਂ ਗਰੰਟੀਆਂ ਵਿੱਚ ਨਹੀਂ ਸੀ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਟੋਲ ਪਲਾਜ਼ੇ ਬੰਦ ਕਰਵਾ ਕੇ ਲੋਕਾਂ ਦੇ ਕਰੋੜਾਂ ਰੁਪਏ ਬਚਾਏ ਗਏ ਹਨ।
ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਵਿੱਚ ਭਰਿਸ਼ਟਾਚਾਰੀ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕੀ ਹੈ। ਕੋਈ ਵੀ ਅਫਸਰ ਪੈਸਾ ਲੈਣ ਤੋਂ ਡਰ ਰਿਹਾ ਹੈ। ਐੱਨ.ਆਰ.ਆਈ ਦੇ ਸਹਿਯੋਗ ਨਾਲ ਸੂਬੇ ਅੰਦਰ ਕੰਮਾਂ ਦੀ ਰਫਤਾਰ ਹੋਰ ਵਧੇਗੀ। ਇਸ ਮੌਕੇ ਪੀ.ਏ.ਸੀ ਮੈਂਬਰ ਐੱਨ.ਆਰ.ਆਈ ਵਿੰਗ ਆਮ ਆਦਮੀ ਪਾਰਟੀ ਸੰਦੀਪ ਸਿੰਘ ਸੈਂਡੀ ਤੇ ਰਵੀ ਸ਼ਰਮਾ ਨੇ ਕਿਹਾ ਕਿ ਐੱਨ.ਆਰ.ਆਈ ਵਿੰਗ ਉਹਨਾਂ ਨਾਲ ਚਟਾਨ ਵਾਂਗ ਖੜ੍ਹਾ ਹੈ। ਇਸ ਮੌਕੇ ਅਮਰਜੀਤ ਸਿੰਘ ਬਰਾੜ ਵਿਕਟੋਰੀਆ ਕਨਵੀਨਰ ਆਮ ਆਦਮੀ ਪਾਰਟੀ, ਰਵਿੰਦਰ ਸਿੰਘ ਵਿਰਕ, ਰਾਜਵੀਰ ਸਿੰਘ, ਰਵੀ ਸ਼ਰਮਾ, ਬਬਲੀ ਬਰਨਾਲਾ, ਗੁਰਪ੍ਰੀਤ ਸਿੰਘ ਗੋਲਡੀ, ਆਲਮ ਜੀਤ ਬੋਪਾਰਾਏ,ਰਾਕੇਸ਼ ਪ੍ਰਜਾਪਤੀ ਕਨਵੀਨਰ ਆਸਟ੍ਰੇਲੀਆ, ਰਵੀ ਸ਼ਰਮਾ, ਬਲੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐੱਨ.ਆਰ.ਆਈ ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ।
ਅਫਗਾਨਿਸਤਾਨ ਨੇ ਸ਼ਰਨਾਰਥੀਆਂ ਨਾਲ ਬਦਸਲੂਕੀ 'ਤੇ ਪਾਕਿਸਤਾਨ ਕੋਲ ਜਤਾਇਆ ਵਿਰੋਧ
NEXT STORY