ਟੋਕੀਓ (ਬਿਊਰੋ)— ਸ਼ਿੰਜ਼ੋ ਆਬੇ ਜਾਪਾਨ ਦੀ ਇਕ ਵਾਰ ਫਿਰ ਤੋਂ ਵਾਂਗਡੋਰ ਸੰਭਾਲਣ ਜਾ ਰਹੇ ਹਨ। ਜਾਪਾਨ 'ਚ ਹੋਈਆਂ ਆਮ ਚੋਣਾਂ ਵਿਚ ਆਬੇ ਦੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਸ਼ਿੰਜ਼ੋ ਆਬੇ ਦੀ ਜਿੱਤ ਦੇ ਤੁਰੰਤ ਬਾਅਦ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ। ਆਬੇ ਦਾ ਜਿੱਤਣਾ ਮੋਦੀ ਲਈ ਖਾਸ ਮਾਇਨੇ ਰੱਖਦਾ ਹੈ। ਸ਼ਿੰਜ਼ੋ ਆਬੇ ਦੇ ਮੁੜ ਸੱਤਾ 'ਚ ਆਉਣ ਨਾਲ ਭਾਰਤ-ਜਾਪਾਨ ਰਿਸ਼ਤਿਆਂ ਨੂੰ ਨਵੀਂ ਉੱਚਾਈਆਂ ਅਤੇ ਦਿਸ਼ਾ ਮਿਲੇਗੀ। ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਜਾਪਾਨ ਨਾ ਸਿਰਫ ਭਾਰਤ ਦਾ ਇਕ ਮਿੱਤਰ ਦੇਸ਼ ਹੈ, ਸਗੋਂ ਕਿ ਕੂਟਨੀਤਕ ਅਤੇ ਵਪਾਰਕ ਸਾਂਝੇਦਾਰੀ ਦੇ ਹਿਸਾਬ ਨਾਲ ਵੀ ਅਹਿਮ ਹੈ। ਆਬੇ ਦੀ ਜਿੱਤ ਭਾਰਤ ਲਈ ਕਿਸੇ ਸੌਗਾਤ ਤੋਂ ਘੱਟ ਨਹੀਂ ਹੈ।
ਦੱਸਣਯੋਗ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਆਬੇ ਨੇ ਭਾਰਤ ਦੀ ਯਾਤਰਾ ਕੀਤੀ ਸੀ, ਜਿੱਥੇ ਉਨ੍ਹਾਂ ਨੇ ਮੋਦੀ ਦੀ ਡਰੀਮ ਪ੍ਰਾਜੈਕਟ ਬੁਲੇਟ ਟਰੇਨ ਨੂੰ ਸਾਕਾਰ ਕਰਨ ਲਈ ਨੀਂਹ ਪੱਥਰ ਰੱਖਿਆ ਸੀ। ਬਸ ਇੰਨਾ ਹੀ ਨਹੀਂ ਏਸ਼ੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਦੇਸ਼ ਜਾਪਾਨ-ਭਾਰਤ ਨੇ ਅੱਤਵਾਦ ਨਾਲ ਲੜਨ ਲਈ ਇਕਜੁਟ ਹੋਣ ਦੀ ਗੱਲ ਕਹਿ ਚੁੱਕੇ ਹਨ। ਮੋਦੀ ਅਤੇ ਆਬੇ ਦਰਮਿਆਨ ਰਿਸ਼ਤੇ ਕਾਫੀ ਚੰਗੇ ਹਨ ਅਤੇ ਪਿਛਲੇ 3 ਸਾਲਾਂ ਵਿਚ ਦੋਹਾਂ ਨੇਤਾਵਾਂ ਦੀ ਕਈ ਵਾਰ ਮੁਲਾਕਾਤ ਵੀ ਹੋਈ ਹੈ। ਮੋਦੀ ਨੇ ਆਬੇ ਦੀ ਜਿੱਤ 'ਤੇ ਵਧਾਈ ਦਿੰਦੇ ਹੋਏ ਕਿਹਾ, ''ਮੇਰੇ ਪ੍ਰਿਅ ਮਿੱਤਰ ਆਬੇ ਸ਼ਿੰਜ਼ੋ ਨੂੰ ਚੋਣਾਂ 'ਚ ਜਿੱਤ ਲਈ ਦਿਲ ਤੋਂ ਵਧਾਈ। ਮੈਂ ਉਨ੍ਹਾਂ ਨਾਲ ਮਿਲ ਕੇ ਭਾਰਤ-ਜਾਪਾਨ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਨੂੰ ਉਤਸੁਕ ਹਾਂ।''
ਜਾਣੋ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਲਾਗੂ ਕੁਝ ਅਜੀਬ ਕਾਨੂੰਨਾਂ ਬਾਰੇ 'ਚ
NEXT STORY