ਗੁਰਦਾਸਪੁਰ/ਲਾਹੌਰ (ਵਿਨੋਦ)-ਪਾਕਿਸਤਾਨ ਦੇ ਇਕ ਗੁਰਦੁਆਰੇ ’ਚ ਇਕ ਮਾਡਲ ਵੱਲੋਂ ਕੀਤੀ ਗਈ ਸ਼ੂਟਿੰਗ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਹੈ ਕਿ ਹੁਣ ਪਾਕਿਸਤਾਨ ’ਚ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਇਲਾਕੇ ’ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਅੰਦਰ ਇਕ ਫਿਲਮ ਦੀ ਸ਼ੂਟਿੰਗ ਲਈ ਗ਼ੈਰ-ਸਿੱਖਾਂ ਨੂੰ ਸਿੱਖਾਂ ਦੇ ਰੂਪ ’ਚ ਤਿਆਰ ਕਰਨ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਇਸ ਸਬੰਧੀ ਪਾਕਿਸਤਾਨ ’ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਰੋਸ ਪ੍ਰਗਟ ਕੀਤਾ ਹੈ। ਪਾਕਿਸਤਾਨ ’ਚ ਰਹਿਣ ਵਾਲੇ ਸਿੱਖ ਫਿਰਕੇ ਦੇ ਨੇਤਾਵਾਂ ਨੇ ਦੱਸਿਆ ਕਿ ਪੰਜਾਬੀ ਫਿਲਮ ‘ਲਾਹੌਰ-ਲਾਹੌਰ ਏ ’ ਦੇ ਇਕ ਦਰਜਨ ਤੋਂ ਜ਼ਿਆਦਾ ਮੁਸਲਿਮ ਕਲਾਕਾਰ ਇਸ ਪਵਿੱਤਰ ਗੁਰਦੁਆਰੇ ਦੇ ਅੰਦਰ ਪੱਗੜੀ ਬੰਨ੍ਹ ਕੇ ਅਤੇ ਫਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਕਰਕੇ ਸਿੱਖ ਹੋਣ ਦਾ ਨਾਟਕ ਕਰ ਰਹੇ ਸੀ। ਉਹ ਬਿਨਾਂ ਸਿਰ ਢਕੇ ਅਤੇ ਬਿਨਾਂ ਬੂਟ ਉਤਾਰੇ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋਏ, ਜੋ ਸਿੱਖ ਮਰਿਆਦਾਵਾਂ ਦੇ ਉਲਟ ਹੈ।
ਇਹ ਖਬਰ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਨੂੰ ਲੁਧਿਆਣਾ ’ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਬਜ਼ੁਰਗ ਦਿਵਸ
ਸੂਤਰਾਂ ਅਨੁਸਾਰ ਸਿੱਖ ਨੇਤਾਵਾਂ ਨੇ ਦੋਸ਼ ਲਗਾਇਆ ਕਿ ਸ਼ੂਟਿੰਗ ਕਰਨ ਵਾਲੇ ਅਭਿਨੇਤਾਵਾਂ ਨੇ ਬਹੁਤ ਹੀ ਗ਼ਲਤ ਢੰਗ ਨਾਲ ਪੱਗੜੀ ਬੰਨ੍ਹੀ ਅਤੇ ਸਿੱਖ ਲੁੱਕ ਦਾ ਮਜ਼ਾਕ ਉਡਾਇਆ। ਅਭਿਨੇਤਾਵਾਂ ਦੀ ਦਾੜ੍ਹੀ ਜਾਂ ਤਾਂ ਕੱਟੀ ਹੋਈ ਸੀ ਜਾਂ ਪੂਰੀ ਤਰ੍ਹਾਂ ਨਾਲ ਕਲੀਨ ਸ਼ੇਵ ਕੀਤੀ ਗਈ ਸੀ। ਹਸਨ ਅਬਦਾਲ ਦੇ ਗੁਰਦੁਆਰਾ ਸਾਹਿਬ ਅਤੇ ਹੋਰ ਸੇਵਾਦਾਰਾਂ ਨੇ ਸ਼ੂਟਿੰਗ ਦਾ ਵਿਰੋਧ ਕੀਤਾ ਅਤੇ ਫਿਲਮ ਦੀ ਸ਼ੂਟਿੰਗ ਕਰਨ ਵਾਲੀ ਟੀਮ ਨੂੰ ਦੱਸਿਆ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਿੱਖ ਫਿਰਕੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਫਿਲਮ ਯੂਨਿਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗੁਰਦੁਆਰੇ ’ਚ ਫਿਲਮ ਦੀ ਸ਼ੂਟਿੰਗ ਜਾਰੀ ਰਹਿੰਦੀ ਹੈ ਤਾਂ ਸ਼ੂਟਿੰਗ ਟੀਮ ਅਤੇ ਉਸ ਦੇ ਉਪਕਰਨਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਸੂਤਰਾਂ ਅਨੁਸਾਰ ਇਸ ਸਭ ਦੇ ਬਾਵਜੂਦ ਇਹ ਸ਼ੂਟਿੰਗ ਜਾਰੀ ਰਹੀ ਅਤੇ ਅਭਿਨੇਤਾਵਾਂ ਨੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਸ਼ੂਟਿੰਗ ਕਰਨ ਵਾਲੀ ਟੀਮ ਨੂੰ ਪਾਕਿਸਤਾਨ ਦੇ ਇਕ ਸੀਨੀਅਰ ਸਿੱਖ ਨੇਤਾ ਦਾ ਆਸ਼ੀਰਵਾਦ ਪ੍ਰਾਪਤ ਸੀ, ਜਿਸ ਨਾਲ ਟੀਮ ਨੇ ਗੁਰਦੁਆਰਾ ਵਿਚ ਸ਼ੂਟਿੰਗ ਕਰਦੇ ਸਮੇਂ ਕਈ ਵਾਰ ਗੱਲ ਕੀਤੀ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਇਸ ਤਰ੍ਹਾਂ ਸਿੱਖ ਵੇਸ਼ ਦਾ ਮਜ਼ਾਕ ਉਡਾ ਕੇ ਸ਼ੂਟਿੰਗ ਕਰਨ ਦੀ ਨਿੰਦਾ ਕੀਤੀ ਹੈ।
ਤਾਲਿਬਾਨ ਦਾ ਦਾਅਵਾ- ਅਲ ਜਵਾਹਿਰੀ 'ਤੇ ਹਮਲੇ ਲਈ ਪਾਕਿਸਤਾਨ ਨੇ ਅਮਰੀਕਾ ਤੋਂ ਲਏ ਲੱਖਾਂ ਡਾਲਰ
NEXT STORY