ਟੋਰਾਂਟੋ— ਬੁੱਧਵਾਰ ਨੂੰ ਟੋਰਾਂਟੋ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਬਹੁਤ ਸਾਰੇ ਦੋਸ਼ ਲੱਗੇ ਹਨ। ਪੁਲਸ ਨੇ ਦੱਸਿਆ ਕਿ ਇਸ ਦੋਸ਼ੀ 'ਤੇ ਗੋਲੀਬਾਰੀ ਕਰਨ, ਧਮਕਾਉਣ, ਕਾਰਾਂ ਚੋਰੀ ਕਰਨ ਤੇ ਚੋਰੀ ਵੇਚਣ ਆਦਿ ਸਮੇਤ ਹੋਰ 30 ਚਾਰਜਜ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਬੁੱਧਵਾਰ ਸਵੇਰੇ ਉਨ੍ਹਾਂ ਇਸ ਦੋਸ਼ੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦ ਉਸ ਨੇ ਯੋਰਕ ਯੂਨੀਵਰਸਿਟੀ ਨੇੜੇ ਆਪਣੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਕ ਔਰਤ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ।
ਪੁਲਸ ਨੇ ਦੱਸਿਆ ਕਿ ਉਹ ਹੋਰ ਵੀ ਕਈ ਗੁਨਾਹਾਂ ਕਾਰਨ ਲੋੜੀਂਦਾ ਸੀ। ਇਸ ਦੋਸ਼ੀ ਦੀ ਉਮਰ 31 ਸਾਲ ਹੈ ਤੇ ਇਸ 'ਤੇ 34 ਤੋਂ ਵਧੇਰੇ ਦੋਸ਼ ਲੱਗੇ ਹਨ, ਜਿਨ੍ਹਾਂ 'ਚੋਂ 6 ਤਾਂ ਸਿਰਫ ਕਤਲ ਕਰਨ ਦੀ ਸਾਜਸ਼ ਦੇ ਹੀ ਹਨ। ਇਸ ਤੋਂ ਇਲਾਵਾ ਲੁੱਟ-ਖੋਹ ਦੀਆਂ 3 ਵਾਰਦਾਤਾਂ 'ਚ ਉਹ ਸ਼ਾਮਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਸ ਨੂੰ 11 ਜੁਲਾਈ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਭੁੱਖਮਰੀ ਰੋਧੀ ਭਾਰਤੀ ਕਾਰਜਕਰਤਾ ਨੂੰ ਬ੍ਰਿਟੇਨ ਦੀ ਮਹਾਰਾਣੀ ਤੋਂ ਮਿਲਿਆ ਪੁਰਸਕਾਰ
NEXT STORY