ਨਿਊਯਾਰਕ (ਬਿਊਰੋ)— ਕੈਸਰ ਜਿਹੀ ਬੀਮਾਰੀ ਦਾ ਨਾਂ ਸੁਣਦੇ ਹੀ ਲੋਕ ਅਕਸਰ ਡਰ ਜਾਂਦੇ ਹਨ। ਇਸ ਬੀਮਾਰੀ ਦੇ ਮਰੀਜ਼ ਕਈ ਵਾਰੀ ਮੌਤ ਆਉਣ ਤੋਂ ਪਹਿਲਾਂ ਹੀ ਨਿਰਾਸ਼ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਕੈਂਸਰ ਮਰੀਜ਼ ਬਾਰੇ ਦੱਸ ਰਹੇ ਹਾਂ, ਉਸ ਨੇ ਆਪਣੀ ਮੌਤ ਦੇ ਅਖੀਰੀ ਪਲ ਤੱਕ ਜ਼ਿੰਦਗੀ ਨੂੰ ਜੀਆ। ਕੈਂਸਰ ਨਾਲ ਲੜ ਰਹੀ ਇਸ ਔਰਤ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਜ਼ਿੰਦਾਦਿਲੀ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ। ਇਸ ਔਰਤ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਹਸਪਤਾਲ ਦੇ ਬੈੱਡ 'ਤੇ ਲੇਟੇ ਹੋਏ ਆਪਣੇ ਪ੍ਰੇਮੀ ਨਾਲ ਵਿਆਹ ਕੀਤਾ ਅਤੇ ਉਸ ਪਲ ਨੂੰ ਹਮੇਸ਼ਾ ਲਈ ਯਾਦਗਾਰ ਬਣਾ ਦਿੱਤਾ।
31 ਸਾਲਾ ਹੀਥਰ ਲਿੰਡਸੇ ਨੂੰ ਡਾਕਟਰਾਂ ਨੇ ਸਾਲ 2015 ਵਿਚ ਬ੍ਰੈਸਟ ਕੈਂਸਰ ਦੱਸਿਆ ਸੀ। ਡਾਕਟਰਾਂ ਨੇ ਨਾਲ ਇਹ ਵੀ ਕਿਹਾ ਸੀ ਕਿ ਉਸ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਪਰ ਲਿੰਡਸੇ ਨਿਰਾਸ਼ ਹੋ ਜਾਣ ਵਾਲੀ ਨਹੀਂ ਸੀ। ਉਸ ਨੇ ਮਰਨ ਤੋਂ ਪਹਿਲਾਂ ਆਪਣੇ 35 ਸਾਲਾ ਪ੍ਰੇਮੀ ਡੈਵਿਡ ਮੋਸ਼ਰ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ।
'Death Bed' ਤੇ ਕੀਤਾ ਵਿਆਹ
ਡਾਕਟਰਾਂ ਨੇ ਹੀਥਰ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਕੋਲ ਸਿਰਫ 2 ਸਾਲ ਦਾ ਸਮਾਂ ਹੈ। ਉਦੋਂ ਲਿੰਡਸੇ ਅਤੇ ਮੋਸ਼ਰ ਨੇ ਤੈਅ ਕੀਤਾ ਕਿ ਉਹ 30 ਦਸੰਬਰ 2017 ਨੂੰ ਵਿਆਹ ਕਰਨਗੇ। ਕਿਉਂਕਿ ਲਿੰਡਸੇ ਕੋਲ ਜ਼ਿਆਦਾ ਸਮਾਂ ਨਹੀਂ ਸੀ ਇਸ ਲਈ ਦੋਹਾਂ ਨੇ 22 ਦਸੰਬਰ ਨੂੰ ਹੀ ਕਨੈਟੀਕਟਕਟ ਦੇ ਫ੍ਰਾਂਸਿਸ ਹਸਪਤਾਲ ਵਿਚ ਵਿਆਹ ਕੀਤਾ।
ਲਿੰਡਸੇ ਨੇ ਕਹੇ ਇਹ ਅਖੀਰੀ ਸ਼ਬਦ
ਲਿੰਡਸੇ ਦੀ ਭੈਣ ਕ੍ਰਿਸਟੀਨਾ ਮੁਤਾਬਕ 22 ਦਸੰਬਰ ਨੂੰ ਲਿੰਡਸੇ ਅਤੇ ਮੋਸ਼ਰ ਨੇ ਵਿਆਹ ਦੀ ਡਰੈੱਸ ਪਹਿਨੀ। ਉਸ ਦੌਰਾਨ ਪਰਿਵਾਰ ਦੇ ਹੋਰ ਮੈਂਬਰ ਵੀ ਉੱਥੇ ਮੌਜੂਦ ਸਨ। ਈਸਾਈ ਪਰੰਪਰਾ ਮੁਤਾਬਕ ਜਦੋਂ ਲਿੰਡਸੇ ਤੋਂ ਪੁੱਛਿਆ ਗਿਆ ਕਿ ਕੀ ਉਹ ਡੈਵਿਡ ਮੋਸ਼ਰ ਨੂੰ ਆਪਣੇ ਪਤੀ ਦੇ ਰੂਪ ਵਿਚ ਅਪਨਾਏਗੀ ਤਾਂ ਲਿੰਡਸੇ ਨੇ ਕਿਹਾ 'ਯੈੱਸ ਆਈ ਡੂ' ਅਤੇ ਹੱਥ ਉਠਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਇਸ ਮਗਰੋਂ ਅਗਲੇ ਦਿਨ ਮਤਲਬ 23 ਦਸੰਬਰ ਨੂੰ ਉਸ ਦੀ ਮੌਤ ਹੋ ਗਈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬੈੱਡ 'ਤੇ ਲੇਟੇ ਹੋਏ ਦੁਲਹਨ ਦੀ ਡਰੈੱਸ ਪਾਈ ਅਤੇ ਹਵਾ ਵਿਚ ਹੱਥ ਉਠਾਏ ਲਿੰਡਸੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਿਆਹ ਦੀ ਪਹਿਲਾਂ ਤੈਅ ਕੀਤੀ ਤਰੇਕ 30 ਦਸੰਬਰ ਮਤਲਬ ਕੱਲ ਹੀਥਰ ਲਿੰਡਸੇ ਨੂੰ ਮਰਨ ਮਗਰੋਂ ਦਫਨਾਇਆ ਗਿਆ।
ਆਖਰ ਕਿਉਂ, ਪਾਕਿਸਤਾਨ ਨੂੰ ਭਾਜਪਾ ਆਗੂ ਨੇ ਭੇਜੀਆਂ ਚੱਪਲਾਂ
NEXT STORY