ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਸਿੱਖ ਧਰਮ ’ਚ ਗ਼ਰੀਬਾਂ ਨੂੰ ਭੋਜਨ ਛਕਾਉਣਾ ਆਪਣਾ ਫ਼ਰਜ਼ ਸਮਝਿਆ ਜਾਂਦਾ ਹੈ ਅਤੇ ਪੇਸ਼ਾਵਰ ’ਚ ਵਸਦਾ ਸਿੱਖ ਭਾਈਚਾਰਾ ਅਕਸਰ ਸਮੇਂ-ਸਮੇਂ ’ਤੇ ਲੰਗਰ ਦਾ ਪ੍ਰਬੰਧ ਕਰਦਾ ਰਹਿੰਦਾ ਹੈ ਪਰ ਇਸ ਵਾਰ ਸਿੱਖ ਭਾਈਚਾਰੇ ਵੱਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਇਫ਼ਤਾਰੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ਪਟਵਾਰੀ ਗ੍ਰਿਫ਼ਤਾਰ
ਸਰਹੱਦ ਪਾਰ ਸੂਤਰ ਅਨੁਸਾਰ ਚਾਰਦੀਵਾਰੀ ਵਾਲੇ ਪੇਸ਼ਾਵਰ ਸ਼ਹਿਰ ਦੇ ਮੁਹੱਲਾ ਜੋਗਨ ਸ਼ਾਹ ਇਲਾਕੇ ’ਚ ਰਹਿੰਦੇ ਵੱਖ-ਵੱਖ ਸਿੱਖ ਪਰਿਵਾਰ ਇਸ ਦੇ ਪ੍ਰਬੰਧ ਲਈ ਵੱਡੀ ਗਿਣਤੀ ’ਚ ਅੱਗੇ ਆਏ ਹਨ ਅਤੇ ਇਹ ਸਿਲਸਿਲਾ ਪੂਰਾ ਮਹੀਨਾ ਜਾਰੀ ਰਹੇਗਾ। ਪੇਸ਼ਾਵਰ ਦੇ ਸਿੱਖ ਵਪਾਰੀ ਰਮਜ਼ਾਨ ਦੌਰਾਨ ਆਪਣੀਆਂ ਦੁਕਾਨਾਂ ’ਤੇ ਵਿਸ਼ੇਸ਼ ਛੋਟਾਂ ਦਾ ਐਲਾਨ ਕਰਨ ਤੋਂ ਇਲਾਵਾ ਲੋੜਵੰਦਾਂ ਨੂੰ ਪੈਸੇ ਵੀ ਦਾਨ ਕਰਦੇ ਹਨ। ਰੋਜ਼ਾ ਰੱਖਣ ਵਾਲੇ ਸਥਾਨਕ ਲੋਕਾਂ ਲਈ ਲੇਡੀ ਰੀਡਿੰਗ ਹਸਪਤਾਲ ਅਤੇ ਬੋਲਟਨ ਬਲਾਕ ਵਰਗੀਆਂ ਥਾਵਾਂ ’ਤੇ ਆਮ ਲੋਕਾਂ ਨੂੰ ਭੋਜਨ ਪਰੋਸਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੇ 353 ਵਿਅਕਤੀਆਂ ’ਚੋਂ 197 ਨੂੰ ਕੀਤਾ ਰਿਹਾਅ
ਨੈਸ਼ਨਲ ਪੀਸ ਕੌਂਸਲ ਫਾਰ ਇੰਟਰਫੇਥ ਹਾਰਮੋਨੀ ਦੇ ਖੈਬਰ ਪਖਤੂਨਖਵਾ ਚੈਪਟਰ ਦੇ ਚੇਅਰਮੈਨ ਜਤਿੰਦਰ ਸਿੰਘ ਅਨੁਸਾਰ ਅਸੀਂ ਰਮਜ਼ਾਨ ਦੇ ਚਾਰ ਦਿਨਾਂ ਦੌਰਾਨ 100 ਮੁਸਲਿਮ ਪਰਿਵਾਰਾਂ ਨੂੰ ਰਾਸ਼ਨ ਵੀ ਦਿੰਦੇ ਹਾਂ ਅਤੇ ਸਿੱਖ ਨੌਜਵਾਨ ਲੰਗਰ ਪ੍ਰਥਾ ’ਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ।
ਇਟਲੀ : ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਕਰਵਾਇਆ ਪਹਿਲਾ ਅੰਮ੍ਰਿਤ ਸੰਚਾਰ
NEXT STORY