ਨਿਊਯਾਰਕ/ਬਰੈਂਪਟਨ (ਰਾਜ ਗੋਗਨਾ) - ਕੈਨੇਡਾ ਦੇ ਉਨਟਾਰੀਓ ਸਿੱਖ ਮੋਟਰਸਾਈਕਲ ਕਲੱਬ ਵੱਲੋ ਆਪਣਾ ਸਾਲਾਨਾ ਸਮਾਗਮ (Annual Gala) ਬਰੈਂਪਟਨ ਦੇ ਚਾਂਦਨੀ ਬੈਕਟ ਹਾਲ ਵਿਖੇ ਮਨਾਇਆ ਗਿਆ ਹੈ। ਇਸ ਮੌਕੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਟਿਮ ਉੱਪਲ, ਜੀ.ਟੀ.ਏ. ਨਾਲ ਸਬੰਧਿਤ ਸਾਰੇ ਹੀ ਨੁਮਾਇੰਦੇ, ਸਮਾਜਿਕ ਕਾਰਕੁੰਨ ਅਤੇ ਵੱਖ-ਵੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਸਾਹਿਬਾਨ ਮੌਜੂਦ ਸਨ। ਸਿੱਖ ਮੋਟਰਸਾਈਕਲ ਕਲੱਬ ਵੱਲੋ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਜਿੰਨਾ ਵੱਲੋ ਸਾਲ 2018 ਚ ਉਨਟਾਰੀਓ 'ਚ ਸਿੱਖ ਮੋਟਰਸਾਈਕਲ ਸਵਾਰਾ ਨੂੰ ਹੈਲਮੇਟ ਦੀ ਛੋਟ ਦਿੱਤੀ ਸੀ।
ਇਸ ਮੌਕੇ ਸਿੱਖ ਮੋਟਰਸਾਈਕਲ ਕਲੱਬ ਵੱਲੋ ਕੋਵਿਡ ਅਤੇ ਹੋਰਨਾਂ ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਮੌਕੇ ਕੀਤੇ ਗਏ ਕਾਰਜਾਂ ਦੀ ਵੀ ਜਾਣਕਾਰੀ ਦਿੱਤੀ ਗਈ। ਕਲੱਬ ਵੱਲੋ ਮੂਲ-ਨਿਵਾਸੀ ਭਾਈਚਾਰੇ ਨਾਲ ਬੀਤੇ ਸਮੇਂ ਹੋਈਆਂ ਵਧੀਕੀਆ ਅਤੇ ਸਿੱਖ ਭਾਈਚਾਰੇ ਨੂੰ ਕੈਨੇਡਾ ਦੇ ਵੱਖ-ਵੱਖ ਥਾਵਾਂ 'ਤੇ ਆਉਂਦੀਆ ਮੁਸ਼ਕਲਾ 'ਤੇ ਨਸਲੀ ਵਿਤਕਰੇ ਬਾਬਤ ਚਿੰਤਾ ਪ੍ਰਗਟਾਈ ਗਈ ਅਤੇ ਨਾਲ ਹੀ ਰਾਜਨੀਤਕ ਆਗੂਆਂ ਨੂੰ ਇਸ ਵਰਤਾਰੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਵੀ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਭਾਰਤ ਚ ਚੱਲ ਰਹੇ ਕਿਸਾਨੀ ਜੱਥੇਬੰਦੀਆ ਨਾਲ ਸਬੰਧਤ ਮੁਜਾਹਰਿਆ ਦੀ ਹਿਮਾਇਤ ਵਿੱਚ ਵੀ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਨੇ ਨਵਾਜ਼ ਸ਼ਰੀਫ਼ ਨੂੰ ਜ਼ਮਾਨਤ ਨਾ ਦੇਣ ਦੇ ਦਿੱਤੇ ਨਿਰਦੇਸ਼: ਰਿਪੋਰਟ
NEXT STORY