ਵਾਸਿੰਗਟਨ (ਰਾਜ ਗੋਗਨਾ): ਕਿਸਾਨ ਮਾਰੂ ਬਿੱਲਾਂ ਦੇ ਵਿਰੋਧ ਵਿਚ ਨੌਰਥ-ਈਸਟ ਅਮਰੀਕਾ ਦੀਆ ਸਿੱਖ ਸੰਗਤਾਂ ਵੱਲੋ ਭਾਰਤ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਬਣਾਏ ਕਾਲੇ ਕਾਨੂੰਨਾਂ ਦਾ ਡੱਟਵਾਂ ਵਿਰੋਧ ਕਰਨ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਬੱਲ ਦੇਣ ਲਈ ਵਾਸ਼ਿੰਗਟਨ ਡੀ. ਸੀ ਵਿਖੇ ਭਾਰਤੀ ਕੌਂਸਲੇਟ ਦੇ ਦਫਤਰ ਸਾਹਮਣੇ 24 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋ ਲੈ ਕੇ ਦੁਪਹਿਰ ਦੇ 2:00 ਵਜੇ ਤੱਕ ਰੋਸ ਮੁਜਾਹਰਾ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, 65 ਫ਼ੀਸਦੀ ਘਟਣਗੇ ਇਹ ਵੀਜ਼ੇ
ਜਿਸ ਵਿੱਚ ਪੰਜਾਬ ਦੇ ਕਿਸਾਨਾਂ ਲਈ ਬਣਾਏ ਗਏ ਕਾਲੇ ਕਾਨੂੰਨਾਂ ਦਾ ਡੱਟਵਾਂ ਵਿਰੋਧ ਕਰਨ ਅਤੇ ਕਿਸਾਨਾਂ ਦੇ ਸੰਘਰਸ ਨੂੰ ਬਲ ਦੇਣ ਲਈ ਸਿੱਖ ਸੰਗਤਾਂ ਪੁੱਜ ਰਹੀਆਂ ਹਨ। ਜਿਸ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੌਆਰਡੀਨੇਸ਼ਨ ਕਮੇਟੀ,ਸਿੱਖ ਯੂਥ ਆਫ ਅਮਰੀਕਾ, ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਖਾਲਸਾ ਲੀਗ, ਪੰਥਕ ਸਿੱਖ ਸੁਸਾਇਟੀ , ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਸਿੱਖ ਸੇਵਕ ਸੁਸਾਇਟੀ, ਦੁਆਬਾ ਸਿੱਖ ਐਸੋਸੀਏਸ਼ਨ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਨਾਂਅ ਦੀਆਂ ਜਥੇਬੰਦੀਆਂ ਪੁੱਜ ਰਹੀਆਂ ਹਨ।
ਐੱਚ1ਬੀ ਵੀਜ਼ਾ ਨਿਯਮਾਂ 'ਚ ਬਦਲਾਅ ਨੂੰ ਲੈ ਕੇ 17 ਲੋਕਾਂ ਨੇ ਦਰਜ ਕੀਤਾ ਮੁਕੱਦਮਾ
NEXT STORY