ਅੰਮ੍ਰਿਤਸਰ/ਇਸਲਾਮਾਬਾਦ: ਪਾਕਿਸਤਾਨ ਵਿੱਚ ਪਹਿਲੀ ਵਾਰ ਸੀ ਕਿਸੇ ਸਿੱਖ ਨੂੰ ਆਨੰਦ ਕਾਰਜ ਐਕਟ ਤਹਿਤ ‘ਸਿੱਖ ਮੈਰਿਜ ਸਰਟੀਫਿਕੇਟ’ ਦਿੱਤਾ ਗਿਆ। ਖੈਬਰ ਪਖਤੂਨਖਵਾ ਸੂਬਾਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇਹ ਪਹਿਲਾ ਸਰਟੀਫਿਕੇਟ ਨੇਬਰਹੁੱਡ ਕੌਂਸਲ ਟਾਊਨ ਵਨ ਦੇ ਅਧਿਕਾਰੀ ਉਬੈਦੁਰ ਰਹਿਮਾਨ ਵੱਲੋਂ ਪੇਸ਼ਾਵਰ ਦੇ ਗੁਰਪਾਲ ਸਿੰਘ ਅਤੇ ਉਸ ਦੀ ਪਤਨੀ ਹਰਮੀਤ ਕੌਰ ਨੂੰ ਸੌਂਪਿਆ ਗਿਆ। ਇਸ 'ਤੇ ਇੱਕ ਬਾਰਕੋਡ ਮਾਰਕ ਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ ਦੇ ਹੱਥ ਲੱਗਾ 26 ਬਿਲੀਅਨ ਡਾਲਰ ਦਾ ਖਜ਼ਾਨਾ
ਗੁਰਪਾਲ ਸਿੰਘ ਨੇ ਸਿੱਖ ਆਨੰਦ ਕਾਰਜ ਮੈਰਿਜ ਬਿੱਲ ਪਾਸ ਕਰਵਾਉਣ ਲਈ ਕਾਫੀ ਸੰਘਰਸ਼ ਕੀਤਾ। ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਦੇ ਪੇਂਡੂ ਵਿਕਾਸ ਵਿਭਾਗ ਨੇ 31 ਦਸੰਬਰ ਨੂੰ ਯੂਨੀਅਨ ਕੌਂਸਲ ਨੂੰ ਸਿੱਖ ਵਿਆਹਾਂ ਲਈ ਅਧਿਕਾਰਤ ਸਿੱਖ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਉਸ ਤੋਂ ਬਾਅਦ 16 ਜਨਵਰੀ ਨੂੰ ਗੁਰਪਾਲ ਨੂੰ ਪਹਿਲਾ ਸਿੱਖ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਗਿਆ। ਸਰਕਾਰ ਨੇ ਨਵੇਂ ਵਿਆਹੇ ਸਿੱਖਾਂ ਨੂੰ ਅਜਿਹੇ ਸਰਟੀਫਿਕੇਟ ਜਾਰੀ ਕਰਨ ਅਤੇ ਦਸਤਖ਼ਤ ਕਰਨ ਲਈ ਗੁਰਪਾਲ ਨੂੰ ਮੈਰਿਜ ਰਜਿਸਟਰਾਰ ਨਿਯੁਕਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਡੋਨਾਲਡ ਟਰੰਪ ਦੇ ਤਾਜਪੋਸ਼ੀ ਸਮਾਰੋਹ ’ਚ 'ਸਿੱਖਸ ਫਾਰ ਟਰੰਪ' ਨੇ ਕੀਤੀ ਸ਼ਮੂਲੀਅਤ
NEXT STORY