ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਸਟੇਟ ਵਿਭਾਗ ਦੇ ਡਿਪਟੀ ਬੁਲਾਰੇ ਰੋਬਰਟ ਪੈਲੈਡੀਨੋ ਨੇ ਦੱਸਿਆ ਕਿ ਉਹ 2020 'ਚ ਹੋਣ ਵਾਲੇ ਰਿਫਰੈਂਡਮ ਤੋਂ ਅਣਜਾਣ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਤੋਂ ਜਦ ਇਸ ਸਬੰਧੀ ਪ੍ਰਸ਼ਨ ਪੁੱਛਿਆ ਗਿਆ ਕਿ ਕੀ ਉਹ ਸਿੱਖਸ ਫਾਰ ਜਸਟਿਸ ਵਲੋਂ ਕਰਵਾਈ ਜਾਣ ਵਾਲੀ ਰਾਇਸ਼ੁਮਾਰੀ ਬਾਰੇ ਜਾਣਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਸਾਨੂੰ ਭਾਸ਼ਣ ਦੇਣ ਦਾ ਹੱਕ ਹੈ ਅਤੇ ਸਾਡੇ ਕੋਲ ਸਹਿਯੋਗ ਦੀ ਵੀ ਸੁਤੰਤਰਤਾ ਹੈ। ਇਹ ਸਭ ਅਮਰੀਕੀ ਸਮਾਜ ਦੇ ਸਿਧਾਂਤਕ ਅਸੂਲ ਹਨ।
ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਿੱਖਸ ਫਾਰ ਜਸਟਿਸ ਵਲੋਂ ਪਾਕਿਸਤਾਨ ਕੋਲੋਂ ਰਿਫਰੈਂਡਮ 2020 ਲਈ ਸਿਆਸੀ ਸਮਰਥਨ ਮੰਗਿਆ ਸੀ । ਸਿੱਖਸ ਫਾਰ ਜਸਟਿਸ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ 'ਚ 2020 'ਚ ਰਿਫਰੈਂਡਮ ਕਰਵਾਉਣਗੇ ਪਰ ਅਮਰੀਕੀ ਅਧਿਕਾਰੀ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਉਨ੍ਹਾਂ ਨੂੰ ਤਾਂ ਇਸ ਬਾਰੇ ਕੋਈ ਖਬਰ ਹੀ ਨਹੀਂ ਹੈ।
ਇੰਗਲੈਂਡ ਵੀਜ਼ਾ ਨਿਯਮਾਂ 'ਚ ਕਰੇਗਾ ਵੱਡੀ ਤਬਦੀਲੀ, ਭਾਰਤੀ ਹੋਣਗੇ ਬਾਗੋ-ਬਾਗ
NEXT STORY