ਹਿਊਸਟਨ (ਭਾਸ਼ਾ) : ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ’ਚ ਜੱਜ ਵਜੋਂ ਸਹੁੰ ਚੁੱਕ ਲਈ ਹੈ। ਉਹ ਜੱਜ ਬਣਨ ਵਾਲੀ ਅਮਰੀਕਾ ’ਚ ਪਹਿਲੀ ਸਿੱਖ ਮਹਿਲਾ ਹੈ। ਮਨਪ੍ਰੀਤ ਮੋਨਿਕਾ ਸਿੰਘ ਦਾ ਜਨਮ ਅਤੇ ਪਾਲਣ ਪੋਸ਼ਣ ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ ’ਚ ਹੋਇਆ ਸੀ ਅਤੇ ਉਹ ਆਪਣੇ ਪਤੀ ਅਤੇ 2 ਬੱਚਿਆਂ ਨਾਲ ਬੇਲੇਅਰ ’ਚ ਰਹਿੰਦੀ ਹੈ।
ਇਹ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖੌਫ਼ਨਾਕ ਅੰਤ, ਪਤੀ ਨੇ ਸੱਸ ਸਾਹਮਣੇ ਕੀਤਾ ਪਤਨੀ ਦਾ ਕਤਲ
ਉਨ੍ਹਾਂ ਸ਼ੁੱਕਰਵਾਰ ਨੂੰ ਟੈਕਸਾਸ ’ਚ ਲਾਅ ਨੰਬਰ-4 ’ਚ ਹੈਰਿਸ ਕਾਉਂਟੀ ਸਿਵਲ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ। ਮੋਨਿਕਾ ਸਿੰਘ ਦੇ ਪਿਤਾ 1970 ਦੇ ਸ਼ੁਰੂ ’ਚ ਅਮਰੀਕਾ ਚਲੇ ਗਏ ਸਨ।
ਗੈਵਿਨ ਨਿਊਸਮ ਨੇ ਕੈਲੀਫੋਰਨੀਆ ਦੇ ਗਵਰਨਰ ਦੇ ਦੂਜੇ ਕਾਰਜਕਾਲ ਦੀ ਸਹੁੰ ਚੁੱਕੀ
NEXT STORY