ਵਾਸ਼ਿੰਗਟਨ,(ਰਾਜ ਗੋਗਨਾ)— ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਪੁਰਬ ਕਰਤਾਰਪੁਰ ( ਪਾਕਿਸਤਾਨ ) ਵਿਖੇ 20 ਤੋਂ 22 ਸਤੰਬਰ ਤੱਕ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਰਤਾਰਪੁਰ ਸਾਹਿਬ ਵਿਖੇ ਸ੍ਰੂੀ ਗੁਰੂ ਨਾਨਕ ਦੇਵ ਜੀ ਜੋਤੀ-ਜੋਤ ਸਮਾਏ ਸਨ ਅਤੇ ਦੁਨੀਆ ਭਰ ਦੇ ਸਿੱਖ ਇੱਥੇ ਨਤਮਸਤਕ ਹੋਣਾ ਚਾਹੁੰਦੇ ਹਨ।
ਅਮਰੀਕਾ ਦੇ ਸਿੱਖਾਂ ਨੇ ਭਾਰਤ ਦੇ ਅਮਰੀਕਾ ਵਿਚ ਅੰਬੈਂਸਡਰ ਤਰਨਜੀਤ ਸਿੰਘ ਸੰਧੂ ਨੂੰ ਮੰਗ ਪੱਤਰ ਦਿੰਦਿਆਂ, ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੀ ਮਹਾਮਾਰੀ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਬੰਦ ਕਰ ਦਿੱਤਾ ਸੀ ਹੁਣ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇ ਤਾਂ ਜੋ ਸੰਗਤਾਂ ਨਤਮਸਤਕ ਹੋ ਸਕਣ।
ਅੰਬੈਸਡਰ ਤਰਨਜੀਤ ਸਿੰਘ ਸੰਧੂ ਵੱਲੋਂ ਭਾਰਤੀ ਅੰਬੈਂਸੀ ਦੇ ਕਮਿਊਨਿਟੀ ਅਫੇਅਰਜ਼ ਮਨਿਸਟਰ ਅਨੁਰਾਗ ਕੁਮਾਰ ਨੇ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਬਣੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ ਅਤੇ ਇਹ ਯਾਦ ਪੱਤਰ ਭਾਰਤ ਸਰਕਾਰ ਨੂੰ ਭੇਜ ਕੇ ਸਿੱਖਾਂ ਦੀ ਇਸ ਮੰਗ ਨੂੰ ਪੂਰੀ ਕਰਨ ਲਈ ਭਾਰਤ ਸਰਕਾਰ ਨੂੰ ਸਿਫ਼ਾਰਸ਼ ਕਰਨਗੇ।
ਜ਼ਿਕਰਯੋਗ ਹੈ ਕਿ ਕੋਰੋਨਾ ਦੀ ਭਾਰਤ ਵਿਚ ਤਾਜ਼ਾ ਸਥਿਤੀ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਸੰਗਤਾਂ ਨੂੰ ਧਾਰਮਿਕ ਅਸਥਾਨਾਂ ਉੱਤੇ ਜਾਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਇਸ ਮੌਕੇ ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਐਸੋਸੀਏਸ਼ਨ ਆਫ ਬਾਲਟੀਮੋਰ ਦੇ ਚੇਅਰਮੈਨ ਬਲਜਿੰਦਰ ਸਿੰਘ ਸੰਮੀ,ਗੁਰਚਰਨ ਸਿੰਘ ਵਰਲਡ ਗੁਰੂ ਨਾਨਕ ਮਿਸ਼ਨ ਦੇ ਆਗੂ , ਸਿੱਖ ਸੇਵਾ ਦੇ ਪ੍ਰਧਾਨ ਸੁਖਪਾਲ ਸਿੰਘ ਧੰਨੋਆ ਆਦਿ ਨੁਮਾੲਦਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਸ਼ੱਕ ਸੰਗਤਾਂ ਲਈ ਕੋਰੋਨਾ ਵਾਇਰਸ ਲਈ ਸਮਾਜਿਕ ਦੂਰੀ ਅਤੇ ਹੋਰਨਾਂ ਪ੍ਰੋਟੋਕੋਲ ਦੀਆਂ ਸ਼ਰਤਾਂ ਨੂੰ ਲਾਜ਼ਮੀ ਕੀਤਾ ਜਾਵੇ ਪਰ 20 ਸਤੰਬਰ ਤੋਂ ਪਹਿਲਾ ਲਾਂਘਾ ਖੋਲ੍ਹਿਆ ਜਾਵੇ।
ਚਾਰਲੀ ਐਬਦੋ ਨੇ ਮੁੜ ਛਾਪੇ ਮੁਹੰਮਦ ਸਾਹਿਬ ਦੇ ਵਿਵਾਦਮਈ ਕਾਰਟੂਨ, ਪਾਕਿ ਨੇ ਕੀਤਾ ਵਿਰੋਧ
NEXT STORY