ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)— ਪੰਜਾਬ ਦੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ ਕਿਸਾਨੀ ਅੰਦੋਲਨ ਭਾਰਤ ਵਿਚ ਤਾਂ ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਮੱਧ ਪ੍ਰਦੇਸ਼ ਆਦਿ ਸੂਬਿਆਂ ਵਲੋਂ ਸਮਰਥਨ ਮਿਲ ਹੀ ਰਿਹਾ ਹੈ ਪਰ ਹੁਣ ਵਿਦੇਸ਼ਾਂ ਤੋਂ ਵੀ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਹੈ।
ਅਮਰੀਕਾ ਦੇ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਕਰਦੀ 'ਸਿੱਖਸ ਫਾਰ ਅਮਰੀਕਾ' ਨਾਂ ਦੀ ਸੰਸਥਾ ਵਲੋਂ ਖੁੱਲ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਗਿਆ ਹੈ। ਇਸ ਸੰਸਥਾ ਦੇ ਅਹੁਦੇਦਾਰਾਂ ਦੀ ਬੀਤੇ ਦਿਨ ਇਕ ਮੀਟਿੰਗ ਹੋਈ ਜਿਸ ਵਿਚ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ, ਬਲਜਿੰਦਰ ਸਿੰਘ ਸ਼ੰਮੀ ਪ੍ਰਧਾਨ , ਕਮਲਜੀਤ ਸਿੰਘ ਸੋਨੀ, ਦਲਵੀਰ ਸਿੰਘ ਬੀਰਾ, ਗੁਰਚਰਨ ਸਿੰਘ ਵਰਲਡ ਬੈਂਕ ਨੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸਿੱਖਸ ਆਫ ਅਮੈਰਿਕਾ ਵਲੋਂ ਇਸ ਹਫਤੇ ’ਚ ਇੰਡੀਅਨ ਕੌਂਸਲੇਟ ਨੂੰ ਮੈਮੋਰੰਡਮ ਦਿੱਤਾ ਜਾਵੇਗਾ ਜਿਸ ਵਿਚ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਅਤੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਦੇਣ ਦਾ ਜ਼ਿਕਰ ਹੋਵੇਗਾ।
'ਸਿੱਖ ਫਾਰ ਅਮਰੀਕਾ' ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਲਈ ਇਸ ਠੰਡ ਦੇ ਮੌਸਮ ਵਿਚ ਸੜਕਾਂ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰਾਂ ਦੇਸ਼ ਦੀਆਂ ਮਾਈ ਬਾਪ ਹੁੰਦੀਆਂ ਹਨ ਅਤੇ ਪਰਜਾ ਉਨਾਂ ਦੇ ਬੱਚੇ। ਇਸ ਲਈ ਮਾਈ ਬਾਪ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖੇ ਅਤੇ ਉਨਾਂ ਨੂੰ ਹਰ ਬਣਦੀ ਸਹੂਲਤ ਦੇਵੇ।ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਮਸਲੇ ਨੂੰ ਹੱਲ ਕਰਕੇ ਦੇਸ਼ ਵਿਚ ਸ਼ਾਂਤੀ ਵਰਤਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਅਸੀਂ ਅੱਜ ਸਿੱਖਸ ਫਾਰ ਅਮੈਰਿਕਾ ਵਲੋਂ ਕਿਸਾਨੀ ਸੰਘਰਸ਼ ਦਾ ਮੁਕੰਮਲ ਰੂਪ ਵਿਚ ਪੂਰਾ ਸਮਰਥਨ ਕਰਨ ਦਾ ਐਲਾਨ ਕਰਦੇ ਹਾਂ।
ਪਾਕਿ ਕੋਰਟ ਨੇ ਨਵਾਜ਼ ਸ਼ਰੀਫ ਨੂੰ ਕੀਤਾ ਭਗੋੜਾ ਘੋਸ਼ਿਤ, ਸੰਮਨ ਭੇਜਣ ਤੋਂ ਬਾਅਦ ਵੀ ਨਹੀਂ ਹੋਏ ਪੇਸ਼
NEXT STORY