ਬਰਲਿਨ— ਅੱਜ ਦੇ ਸਮੇਂ ਵਿਚ ਟੈਟੂ ਬਣਵਾਉਣਾ ਸਧਾਰਨ ਗੱਲ ਹੈ। ਪਹਿਲਾਂ ਜ਼ਿਆਦਾਤਰ ਪਹਿਲਵਾਨ ਹੀ ਟੈਟੂ ਬਣਵਾਉਂਦੇ ਸਨ ਪਰ ਹੌਲੀ-ਹੌਲੀ ਟੈਟੂ ਬਣਵਾਉਣਾ ਫੈਸ਼ਨ ਸਮਝਿਆ ਜਾਣ ਲੱਗ ਪਿਆ। ਹੁਣ ਸਧਾਰਨ ਲੋਕ ਵੀ ਸ਼ੌਕ ਦੇ ਤੌਰ 'ਤੇ ਟੈਟੂ ਬਣਵਾਉਣ ਲੱਗ ਪਏ ਹਨ। ਇਕ ਅਧਿਐਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਸਥਾਈ ਟੈਟੂ ਬਣਵਾਉਣ ਮਗਰੋਂ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮੱਰਥੀ ਘੱਟ ਜਾਂਦੀ ਹੈ। ਸ਼ੋਧ ਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਟੈਟੂ ਬਣਵਾਉਣ ਨਾਲ ਲਿੰਫ ਨੋਡਸ ਵੱਧਦਾ ਹੈ, ਜੋ ਸਾਡੇ ਸਰੀਰ ਦੇ ਇਮਊਨ ਸਿਸਟਮ ਦਾ ਮਹੱਤਵਪੂਰਣ ਹਿੱਸਾ ਹੈ।
ਗੌਰਤਲਬ ਹੈ ਕਿ ਇਮਊਨ ਸਿਸਟਮ ਦੇ ਮਜ਼ਬੂਤ ਹੋਣ 'ਤੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮੱਰਥਾ ਵੱਧ ਜਾਂਦੀ ਹੈ। ਜੇ ਇਮਊਨ ਸਿਸਟਮ ਕਮਜ਼ੋਰ ਹੈ ਤਾਂ ਵਿਅਕਤੀ ਜਲਦੀ ਬੀਮਾਰ ਪੈ ਸਕਦਾ ਹੈ। ਸ਼ੋਧ ਕਰਤਾਵਾਂ ਨੇ ਦੱਸਿਆ ਕਿ ਟੈਟੂ ਦੀ ਸਿਆਹੀ ਵਿਚ ਮੌਜੂਦ ਜ਼ਹਿਰੀਲੀਆਂ ਅਸ਼ੁੱਧੀਆਂ ਨੈਨੋਪਾਰਟੀਕਲਸ ਦੇ ਰੂਪ ਵਿਚ ਸਰੀਰ ਅੰਦਰ ਚਲੀਆਂ ਜਾਂਦੀਆਂ ਹਨ ਅਤੇ ਲਿੰਫ ਨੋਡਸ ਨੂੰ ਪ੍ਰਭਾਵਿਤ ਕਰਦੀਆਂ ਹਨ।
ਸਕਿਨ 'ਤੇ ਲਗਾਏ ਜਾਣ ਵਾਲੇ ਰੰਗ ਦੇ ਮਿਸ਼ਰਣ ਵਿਚ ਸੰਭਾਵਿਤ ਅਸ਼ੁੱਧੀਆਂ ਦੇ ਬਾਰੇ ਵਿਚ ਘੱਟ ਜਾਣਕਾਰੀ ਹੈ। ਜ਼ਿਆਦਾਤਰ ਟੈਟੂ ਬਣਾਉਣ ਵਾਲੀ ਸਿਆਹੀ ਵਿਚ ਓਰਗੇਨਿਕ ਪਿਗਮੈਂਟਸ ਦੇ ਨਾਲ ਨਿੱਕਲ, ਕ੍ਰੋਮੀਅਮ, ਮੈਗਨੀਜ਼ ਜਾਂ ਕੋਬਾਲਟ ਜਿਹੇ ਪ੍ਰੀਜਰਵੈਟੀਵਸ ਵੀ ਹੁੰਦੇ ਹਨ।
ਕਾਰਬਨ ਬਲੈਕ ਦੇ ਇਲਾਵਾ ਟੈਟੂ ਸਿਆਹੀ ਵਿਚ ਵਰਤੀ ਜਾਣ ਵਾਲੀ ਦੂਜੀ ਸਭ ਤੋਂ ਖਾਸ ਸਮੱਗਰੀ ਟਾਈਟੇਨੀਅਮ ਡਾਈਆਕਸਾਈਡ ਹੈ। ਇਹ ਚਿੱਟੇ ਰੰਗ ਦਾ ਪਿਗਮੈਂਟ ਹੈ, ਜਿਸ ਨੂੰ ਆਮਤੌਰ 'ਤੇ ਨਵਾਂ ਰੰਗ ਬਣਾਉਣ ਲਈ ਵਰਤਿਆ ਜਾਂਦਾ ਹੈ। ਵਾਈਟ ਟੈਟੂ ਬਣਵਾਉਣ ਮਗਰੋਂ ਦੇਰ ਨਾਲ ਸਿਹਤਮੰਦ ਹੋਣਾ, ਸਕਿਨ ਦਾ ਵੱਧਣਾ ਅਤੇ ਉਸ ਵਿਚ ਖੁਜਲੀ ਹੋਣਾ ਆਮ ਸਮੱਸਿਆ ਹੈ।
ਕੈਨੇਡਾ 'ਚ ਸੜਕ ਹਾਦਸੇ ਦੌਰਾਨ ਔਰਤ ਦੀ ਮੌਤ, ਦੋਸ਼ੀ ਡਰਾਈਵਰ ਦੀ ਭਾਲ ਜਾਰੀ
NEXT STORY