ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਆਪਣੀ ਗਰਭਵਤੀ ਪਤਨੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ 30 ਸਾਲਾ ਇਕ ਵਿਅਕਤੀ ਨੂੰ ਅਦਾਲਤ ਨੇ ਮੰਗਲਵਾਰ ਨੂੰ 7 ਸਾਲ ਦੀ ਕੈਦ ਅਤੇ 6 ਬੈਂਤ ਮਾਰਨ ਦੀ ਸਜ਼ਾ ਸੁਣਾਈ। ਮੀਡੀਆ ਵਿਚ ਆਈ ਇਕ ਖਬਰ ਮੁਤਾਬਕ ਜਸਲੀਨ ਐਨ ਚੰਦਰਸਾਗਰ ਨੇ ਪਿਛਲੇ ਸਾਲ ਦਸੰਬਰ ਵਿਚ ਆਪਣੀ 27 ਸਾਲਾ ਪਤਨੀ ਮਯੂਰੀ ਕ੍ਰਿਸ਼ਣਾਕੁਮਾਰ ਦੇ ਪੇਟ ਅਤੇ 8 'ਤੇ ਚਾਕੂ ਨਾਲ ਹਮਲੇ ਕੀਤੇ ਸਨ।
ਦਿ ਸਟ੍ਰੇਟਸ ਟਾਈਮਜ਼ ਦੀ ਖਬਰ ਮੁਤਾਬਕ ਜ਼ਿਲਾ ਜੱਜ ਐਨ ਪੇਂਗ ਹੋਂਗ ਨੇ ਚੰਦਰਸਾਗਰ ਨੂੰ 7 ਸਾਲ ਦੀ ਕੈਦ ਅਤੇ 6 ਬੈਂਤ ਮਾਰਨ ਦੀ ਸਜ਼ਾ ਸੁਣਾਈ। ਖਬਰ ਮੁਤਾਬਕ ਚੰਦਰਸਾਗਰ ਨੂੰ ਜਦੋਂ ਮਯੂਰੀ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਾ ਉਦੋਂ ਉਸ ਨੇ ਗਰਭ ਵਿਚ ਪਲ ਰਹੇ ਬੱਚੇ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਬ੍ਰਿਟੇਨ ਦੇ ਸੰਸਦ ਮੈਂਬਰ 21 ਜਨਵਰੀ ਤੋਂ ਪਹਿਲਾਂ ਬ੍ਰੈਗਜ਼ਿਟ 'ਤੇ ਕਰਨਗੇ ਵੋਟਿੰਗ
NEXT STORY