ਸਿੰਗਾਪੁਰ (ਭਾਸ਼ਾ)— ਭਾਰਤੀ ਮੂਲ ਦੇ 20 ਸਿੰਗਾਪੁਰੀ ਨੌਜਵਾਨ ਪੰਜਾਬ ਦੇ ਇਕ ਪਿੰਡ 'ਚ ਸਕੂਲ ਦਾ ਮੁੜ ਨਿਰਮਾਣ ਕਰਨਗੇ। ਉਹ ਇੱਥੇ ਤਿੰਨ ਹਫਤਿਆਂ ਦੀਆਂ ਛੁੱਟੀਆਂ ਬਿਤਾਉਣ ਪੰਜਾਬ ਆਉਣਗੇ ਅਤੇ ਸਮਾਜਿਕ ਕੰਮਾਂ ਤਹਿਤ ਸਕੂਲ ਦਾ ਮੁੜ ਨਿਰਮਾਣ ਕਰਨਗੇ। ਇਕ ਮੀਡੀਆ ਰਿਪੋਰਟ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਇਹ ਨੌਜਵਾਨ 18 ਤੋਂ 21 ਸਾਲ ਦਰਮਿਆਨ ਦੇ ਹਨ ਅਤੇ ਉਹ ਵੱਖ-ਵੱਖ ਜਾਤੀ ਅਤੇ ਸਮਾਜਿਕ-ਆਰਥਿਕ ਪਿੱਠਭੂਮੀ ਤੋਂ ਆਉਂਦੇ ਹਨ।
ਇਹ ਸਿੰਗਾਪੁਰੀ ਨੌਜਵਾਨ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਰਾਟੋਕੇ ਪਿੰਡ 'ਚ ਸਥਾਨਕ ਲੋਕਾਂ ਨਾਲ ਰਹਿਣਗੇ ਅਤੇ 9 ਦਸੰਬਰ ਤੋਂ ਸਕੂਲ ਦੀ ਇਮਾਰਤ ਦੀ ਮੁਰੰਮਤ ਦਾ ਕੰਮ ਕਰਨਗੇ। ਇਕ ਰਿਪੋਰਟ ਮੁਤਾਬਕ ਇਹ ਪ੍ਰੋਗਰਾਮ ਖਵਾਇਸ਼ ਪ੍ਰਾਜੈਕਟ ਤਹਿਤ ਹੈ ਅਤੇ ਪਹਿਲ 'ਯੰਗ ਸਿੱਖ ਐਸੋਸੀਏਸ਼ਨ' ਵਲੋਂ ਕੀਤੀ ਗਈ ਹੈ। ਇਹ ਇਕ ਗੈਰ-ਲਾਭਕਾਰੀ ਸੰਗਠਨ ਹੈ, ਜਿਸ ਦੀ ਸਥਾਪਨਾ ਸਿੰਗਾਪੁਰ ਵਿਚ ਸਤਵੰਤ ਸਿੰਘ ਨੇ ਕੀਤੀ ਹੈ। ਸਤਵੰਤ ਨੇ ਦੱਸਿਆ, ''ਰਾਟੋਕੇ ਵਿਚ ਇਹ ਵਿਦਿਆਰਥੀ ਲਾਇਬਰੇਰੀ ਦਾ ਨਿਰਮਾਣ ਕਰਨਗੇ ਅਤੇ ਇਸ ਵਿਚ 3,000 ਕਿਤਾਬਾਂ ਰੱਖਣਗੇ। ਇੱਥੇ ਪੀਣ ਵਾਲੇ ਸਾਫ ਪਾਣੀ ਲਈ ਵਾਟਰ ਫਿਲਟਰੇਸ਼ਨ ਮਸ਼ੀਨ ਵੀ ਲਾਈ ਜਾਵੇਗੀ।
ਲੰਡਨ : ਮੈਕਡੋਨਲਡ ਰੈਸਤਰਾਂ ’ਚ ਮੁਸਲਿਮ ਲੜਕੀ ਨੂੰ ਗਾਰਡ ਨੇ ਰੋਕਿਆ (ਦੇਖੋ ਵੀਡੀਓ)
NEXT STORY