ਪੇਸ਼ਾਵਰ (ਬਿਊਰੋ): ਪਾਕਿਸਤਾਨ ਦਾ ਇਕ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਭਰਾਵਾਂ ਨੇ ਆਪਣੀ ਭੈਣ ਨੂੰ ਜਾਇਦਾਦ ਵਿਚ ਆਪਣਾ ਹਿੱਸਾ ਮੰਗਣ 'ਤੇ ਹਥੌੜੇ ਅਤੇ ਹੈਲਮੇਟ ਨਾਲ ਕੁੱਟਿਆ। ਭਾਵੇਂਕਿ ਦੋਹਾਂ ਦੋਸ਼ੀ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਦੋਸ਼ੀ ਭਰਾਵਾਂ ਵੱਲੋਂ ਆਪਣੀ ਭੈਣ ਨੂੰ ਕੁੱਟਣ ਦਾ ਵੀਡੀਓ ਵਾਇਰਲ ਹੋ ਚੁੱਕਾ ਹੈ।ਦੀ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਵੀਡੀਓ ਵਿਚ ਅਬਦੁੱਲ ਹੰਨਾਨ ਨਾਮ ਦੇ ਸ਼ਖਸ ਦੇ ਦੋ ਪੁੱਤਰਾਂ (ਆਫਤਾਬ ਅਤੇ ਅਰਸ਼ਦ) ਨੂੰ ਆਪਣੀ ਭੈਣ ਦੀ ਕੁੱਟਮਾਰ ਕਰਦਿਆਂ ਦਿਖਾਇਆ ਗਿਆ ਹੈ।
ਖੈਬਰ ਪਖਤੂਨਖਵਾ ਪੁਲਸ ਨੇ ਪੇਸ਼ਾਵਰ ਦੀ ਅਮੀਨ ਕਾਲੋਨੀ ਤੋਂ ਦੋਹਾਂ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੇਪੀ ਪੁਲਸ ਨੇ ਟਵੀਟ ਕੀਤਾ ਕਿ ਪੁੱਛਗਿੱਛ ਕਰਨ 'ਤੇ ਸ਼ੱਕੀ ਦੋਸ਼ੀਆਂ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੇ ਆਪਣੀ ਭੈਣ (ਨਿਸਮਾਹ) ਨੂੰ ਪਿਤਾ ਦੀ ਜਾਇਦਾਦ ਵਿਚੋਂ ਹਿੱਸਾ ਮੰਗਣ 'ਤੇ ਕੁੱਟਿਆ ਸੀ। ਵੀਡੀਓ ਕਲਿਪ ਵਿਚ ਭਰਾਵਾਂ ਨੂੰ ਔਰਤ ਨੂੰ ਹੇਠਾਂ ਫਰਸ਼ ਵੱਲ ਧੱਕਾ ਮਾਰਦੇ ਅਤੇ ਵਾਰ-ਵਾਰ ਹਥੌੜੇ ਅਤੇ ਹੈਲਮੇਟ ਨਾਲ ਮਾਰਦੇ ਦੇਖਿਆ ਜਾ ਸਕਦਾ ਹੈ। ਇਕ ਭਰਾ ਵੱਲੋਂ ਭੈਣ 'ਤੇ ਹੈਲਮੇਟ ਵੀ ਸੁੱਟਿਆ ਗਿਆ। ਵੀਡੀਓ ਵਿਚ ਭੈਣ ਦਰਦ ਨਾਲ ਤੜਫਦੀ ਦੇਖੀ ਜਾ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- CPC ਦੇ 100 ਸਾਲ ਪੂਰੇ ਪਰ ਰਾਜਨੀਤੀ 'ਚ ਔਰਤਾਂ ਦੀ ਭੂਮਿਕਾ 'ਆਟੇ 'ਚ ਲੂਣ ਦੇ ਬਰਾਬਰ'
ਇਸ ਦੌਰਾਨ ਇਕ ਹੋਰ ਔਰਤ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਨੂੰ ਵੀ ਗਲੇ ਤੋਂ ਫੜ ਲਿਆ ਜਾਂਦਾ ਹੈ ਅਤੇ ਇਕ ਸ਼ੱਕੀ ਵੱਲੋਂ ਹਿੰਸਕ ਤੌਰ 'ਤੇ ਫਰਸ਼ 'ਤੇ ਸੁੱਟ ਦਿੱਤਾ ਜਾਂਦਾ ਹੈ। ਪੁਲਸ ਨੇ ਕਿਹਾ ਕਿ ਮੈਡੀਕਲ ਜਾਂਚ ਲਈ ਔਰਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਦੀ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਜਾਂਚ ਮਗਰੋਂ ਭਾਨਾ ਮਾਰੀ ਪੁਲਸ ਸਟੇਸ਼ਨ ਵਿਚ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਗਲੋਬਲ ਜੈਂਡਰ ਗੈਪ ਇੰਡੈਕਸ 2018 ਵਿਚ ਪਾਕਿਸਤਾਨ ਔਰਤਾਂ ਲਈ ਦੁਨੀਆ ਦਾ 6ਵਾਂ ਸਭ ਤੋਂ ਖਤਰਨਾਕ ਦੇਸ਼ ਦੱਸਿਆ ਗਿਆ ਹੈ।
ਸੁਫ਼ਨਾ ਬਦਲਿਆ ਹਕੀਕਤ ’ਚ, ਸਿੰਗਾਪੁਰ ’ਚ ਹਾਈਟੈੱਕ ਰੋਬੋਟਸ ਕਰ ਰਹੇ ਫੂਡ ਤੇ ਗ੍ਰੋਸਰੀ ਦੀ ਡਲਿਵਰੀ
NEXT STORY