ਇੰਟਰਨੈਸ਼ਨਲ ਡੈਸਕ : ਸਿੰਗਾਪੁਰ ’ਚ ਕੋਰੋਨਾ ਨੇ ਡ੍ਰਾਈਵਰਲੈੱਸ ਡਲਿਵਰੀ ਦੇ ਸੁਫ਼ਨੇ ਨੂੰ ਹਕੀਕਤ ’ਚ ਬਦਲ ਦਿੱਤਾ ਹੈ। ਇਨ੍ਹੀਂ ਦਿਨੀਂ ਰੋਬੋਟਸ ਸੜਕਾਂ ’ਤੇ ਖਾਣੇ ਦੀ ਡਲਿਵਰੀ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਸਰਕਾਰ ਨੇ ਫਰਵਰੀ ਵਿਚ 700 ਘਰਾਂ ਵਾਲੇ ਪੁੰਗਗੋਲ ’ਚ ਦੋ ਰੋਬੋਟਸ ਦੀ ਮਦਦ ਨਾਲ ਟ੍ਰਾਇਲ ਸ਼ੁਰੁੂ ਕੀਤਾ ਸੀ। ਫਿਰ ਫੂਡਪਾਂਡਾ ਕੰਪਨੀ ਨੇ 200 ਹੈਕਟੇਅਰ ਵਿਚ ਬਣੀ ਨਾਨਯਾਂਗ ਟੈਕਨਾਲੋਜੀਕਲ ਯੂਨੀਵਰਸਿਟੀ ਵਿਚ ਫੂਡ ਤੇ ਗ੍ਰੋਸਰੀ ਪ੍ਰੋਡਕਟ ਦੀ ਡਲਿਵਰੀ ਲਈ 4 ਰੋਬੋਟ ਤਾਇਨਾਤ ਕੀਤੇ। ਫੂਡਪਾਂਡਾ ਦੀ ਮੁਕਾਬਲੇਬਾਜ਼ ਕੰਪਨੀ ਗ੍ਰੈਬ ਨੇ ਰੈਸਟੋਰੈਂਟ ’ਚ ਡਲਿਵਰੀ ਲਈ ਰੋਬੋਟ ਰਨਰ ਸਰਵਿਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਫੂਡਪਾਂਡਾ ਦੇ ਬੁਲਾਰੇ ਦੱਸਦੇ ਹਨ ਕਿ ਸੰਪਰਕ ਰਹਿਤ ਡਲਿਵਰੀ ਸਮੇਂ ਦੀ ਮੰਗ ਹੈ। ਇਸ ਵਿਚ ਡਲਿਵਰੀ ਸਮਰੱਥਾ ਵਧਾਉਣ ਤੇ ਕਿਫਾਇਤੀ ਲਾਗਤ ’ਚ ਪ੍ਰਭਾਵੀ ਤਰੀਕੇ ਨਾਲ ਗਾਹਕਾਂ ਦੀ ਸੇਵਾ ਕਰਨ ’ਚ ਮਦਦ ਮਿਲਦੀ ਹੈ। ਇਹ ਟ੍ਰਾਇਲ ਨਵੰਬਰ ਤੱਕ ਚੱਲੇਗਾ। ਸਾਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਅਸੀਂ ਪੂਰੇ ਸਿੰਗਾਪੁਰ ’ਚ ਰੋਬੋਟ ਦੀ ਮਦਦ ਨਾਲ ਡਲਿਵਰੀ ਕਰਾਂਗੇ।
ਇਹ ਵੀ ਪੜ੍ਹੋ : ਅੱਤਵਾਦੀ ਸੰਗਠਨਾਂ ਦਾ ਸਾਥ ਦੇ ਕੇ ਬੁਰਾ ਫਸਿਆ ਪਾਕਿ, ਆਪਣੇ ਲਈ ਹੀ ਬੀਜ ਬੈਠਾ ਕੰਡੇ
ਅੰਦਾਜ਼ਾ ਹੈ ਕਿ ਇਸ ਨਾਲ ਵੇਟਿੰਗ ਟਾਈਮ 5-15 ਮਿੰਟ ਤਕ ਘੱਟ ਹੋਵੇਗਾ। ਇਕ ਰੋਬੋਟ ’ਚ 100 ਬਾਕਸ ਆ ਸਕਦੇ ਹਨ। ਨਾਨਯਾਂਗ ਟੈਕਨਾਲੋਜੀਕਲ ਯੂਨੀਵਰਸਿਟੀ ਵਿਚ ਜੋ ਮੋਬਿਲਿਟੀ ਰੋਬੋਟਸ ਤਾਇਨਾਤ ਹਨ, ਉਨ੍ਹਾਂ ਨੂੰ ਭਵਿੱਖ ਵਿਚ ਨੈਸ਼ਨਲ ਯੂਨੀਵਰਸਿਟੀਜ਼ ’ਚ ਸਟਾਫ਼ ਤੇ ਵਿਦਿਆਰਥੀਆਂ ਦੀ ਸਹੂਲਤ ਲਈ ਮੋਬਾਇਲ ਸਟੋਰ ਵਿਚ ਵੀ ਬਦਲਣ ਦੀ ਯੋਜਨਾ ਹੈ। ਇਸ ’ਤੇ ਫੈਸਲਾ ਜੁਲਾਈ ਤਕ ਚੱਲਣ ਵਾਲੇ ਟ੍ਰਾਇਲ ਤੋਂ ਬਾਅਦ ਲਿਆ ਜਾਵੇਗਾ। ਇਸ ਤਰ੍ਹਾਂ ਸਿੰਗਾਪੁਰ ਦੇ ਤਿੰਨ ਵੱਖ-ਵੱਖ ਇਲਾਕਿਆਂ ’ਚ ਰੋਬੋਟ ਰਾਹੀਂ ਡਲਿਵਰੀ ਕੀਤੀ ਜਾ ਰਹੀ ਹੈ। ਇਹ ਤਿੰਨੋਂ ਵੱਖ-ਵੱਖ ਤਕਨੀਕਾਂ ’ਤੇ ਆਧਾਰਿਤ ਹਨ। ਫੂਡਪਾਂਡਾ ਦਾ ਫੂਡਬਾਟ ਏ. ਆਈ. ਦੀ ਮਦਦ ਨਾਲ ਚਲਦਾ ਹੈ।
ਇਨ੍ਹਾਂ ਲਈ ਸਪੈਸ਼ਲ ਟ੍ਰੈਕ ਬਣਾਏ ਗਏ ਹਨ, ਜੋ ਉਸੇ ’ਤੇ ਚਲਦੇ ਹਨ। ਇਸ ਵਿਚ ਲੱਗਾ ਕੈਮਰਾ ਅੱਖ ਤੇ ਸਾਫਟਵੇਟਰ ਦਿਮਾਗ ਦੀ ਤਰ੍ਹਾਂ ਕੰਮ ਕਰਦੇ ਹਨ। ਪੁੰਗਗੋਲ ਵਿਚ 700 ਘਰਾਂ ’ਚ ਇਹ ਪ੍ਰਯੋਗ ਸਫਲ ਰਿਹਾ ਹੈ। ਰੋਬੋਟ ਬਣਾਉਣ ਵਾਲੀ ਕੰਪਨੀ ਓ. ਟੀ. ਐੱਸ. ਏ. ਡਬਲਯੂ. ਦੇ ਬੁਲਾਰੇ ਕਹਿੰਦੇ ਹਨ ਕਿ ਨਾ ਸਿਰਫ ਨੌਜਵਾਨ ਸਗੋਂ ਬਜ਼ੁਰਗ ਵੀ ਆਰਡਰ ਕਰ ਰਹੇ ਹਨ। ਇਸ ਤੋਂ ਇਲਾਵਾ ਦੂਜੇ ਇਲਾਕਿਆਂ ਦੇ ਲੋਕ ਵੀ ਇਸ ਟ੍ਰਾਇਲ ਦੀ ਮੰਗ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਅਰਜ਼ੀ ਵੀ ਦਿੱਤੀ ਹੈ। ਇਹ ਰੋਬੋਟਸ ਐਡਵਾਂਸ ਤਕਨੀਕ ਨਾਲ ਲੈਸ ਹਨ, ਜਿਸ ਕਾਰਨ ਦੁਰਘਟਨਾ ਤੇ ਗਾਹਕਾਂ ਨਾਲ ਫਰਾਡ ਹੋਣ ਦਾ ਖਦਸ਼ਾ ਨਾਂਹ ਦੇ ਬਰਾਬਰ ਹੈ।
ਇਹ ਵੀ ਪੜ੍ਹੋ : ਬੈਂਕਾਕ ਏਅਰਪੋਰਟ ਨੇੜੇ ਫੈਕਟਰੀ ’ਚ ਜ਼ਬਰਦਸਤ ਧਮਾਕਾ, ਮਚੀ ਹਫੜਾ-ਦਫੜੀ
ਜ਼ਿਕਰਯੋਗ ਹੈ ਕਿ ਰੋਬੋਟ ਵਾਹਨ ਦਾ ਭਾਰ 80 ਕਿਲੋਗ੍ਰਾਮ ਹੈ। ਇਹ ਸਿਸਟਮ ਐਡਵਾਂਸ ਤਕਨੀਕ ’ਤੇ ਕੰਮ ਕਰਦਾ ਹੈ। ਰੋਬੋਟ ਡਲਿਵਰੀ ਲੈ ਕੇ ਗਾਹਕ ਵੱਲੋਂ ਦਿੱਤੇ ਪਤੇ ’ਤੇ ਪਹੁੰਚਦਾ ਹੈ। ਲੋਕੇਸ਼ਨ ’ਤੇ ਪਹੁੰਚਦੇ ਹਨ ਗਾਹਕ ਦੇ ਮੋਬਾਇਲ ’ਤੇ ਨੋਟੀਫਿਕੇਸ਼ਨ ਭੇਜਦਾ ਹੈ। ਰੋਬੋਟ ਤੋਂ ਆਰਡਰ ਪ੍ਰਾਪਤ ਕਰਨ ਲਈ ਗਾਹਕ ਨੂੰ ਰੋਬੋਟ ਵਿਚ ਲੱਗੇ ਕੈਮਰੇ ਸਾਹਮਣੇ ਆਪਣੇ ਆਰਡਰ ਦਾ ਸਬੂਤ ਦਿਖਾਉਣਾ ਪੈਂਦਾ ਹੈ। ਇਸ ਤੋਂ ਬਾਅਦ ਓ. ਟੀ. ਪੀ. ਦੀ ਮਦਦ ਨਾਲ ਗਾਹਕ ਆਪਣੇ ਬਾਕਸ ਨੂੰ ਖੋਲ੍ਹ ਕੇ ਸਾਮਾਨ ਕੱਢ ਸਕਦਾ ਹੈ।
ਪੋਪ ਫ੍ਰਾਂਸਿਸ ਹਸਪਤਾਲ 'ਚ ਦਾਖਲ, ਕਰਾਉਣਗੇ ਅੰਤੜੀ ਦਾ ਆਪਰੇਸ਼ਨ
NEXT STORY