ਨੈਰੋਬੀ (ਭਾਸ਼ਾ): ਪੱਛਮੀ ਕੀਨੀਆ ਵਿਚ ਇਕ ਤੇਲ ਟੈਂਕਰ ਤੋਂ ਬਾਲਣ ਚੋਰੀ ਕਰਦੇ ਸਮੇਂ ਉਸ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ ਦਸੂ ਪੁਲ 'ਤੇ ਰੁੱਕਿਆ ਕੰਮ, ਚੀਨੀ ਨਾਗਰਿਕਾਂ ਸਮੇਤ ਮਾਏ ਗਏ 13 ਲੋਕ
ਜੇਮ ਸਬਕਾਊਂਟੀ ਪੁਲਸ ਕਮਾਂਡਰ ਚਾਰਲਸ ਚੇਚਾ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਸਿਯਾਯਾ ਕਾਉਂਟੀ ਵਿਚ ਮਲੰਗਾ ਪਿੰਡ ਨੇੜੇ ਟੈਂਕਰ ਦੀ ਇਕ ਟ੍ਰੇਲਰ ਨਾਲ ਟੱਕਰ ਹੋ ਗਈ, ਜਿਸ ਮਗਰੋਂ ਇਲਾਕੇ ਦੇ ਵਸਨੀਕਾਂ ਨੇ ਉਸ ਵਿਚੋਂ ਬਾਲਣ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਦੱਸਿਆ,''ਇਸ ਦੇ ਕੁਝ ਦੇਰ ਬਾਅਦ ਬਾਲਣ ਟੈਂਕਰ ਵਿਚ ਧਮਾਕਾ ਹੋ ਗਿਆ ਅਤੇ ਉਸ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਸ ਘਟਨਾ ਵਿਚ 13 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ।
ਨੋਟ- ਕੀਨੀਆ ਵਿਚ 13 ਲੋਕਾਂ ਦੀ ਦਰਦਨਾਕ ਮੌਤ 'ਤੇ ਕੁਮੈਂਟ ਕਰ ਦਿਓ ਰਾਏ।
UK: ਉਬਰ ਟੈਕਸੀ ਦੇ ਯਾਤਰੀਆਂ ਅਤੇ ਡਰਾਈਵਰਾਂ ਲਈ ਫੇਸ ਮਾਸਕ ਰਹੇਗਾ ਜ਼ਰੂਰੀ
NEXT STORY