ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਲੇਕ ਤੋਹੇ ਇਲਾਕੇ ਵਿਚ ਇਕ ਗੋਲਫ ਕੋਰਸ ਨੇੜੇ ਦੋ ਇੰਜਣ ਵਾਲਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਨੇਵਾਦਾ ਕਾਊਂਟੀ ਸ਼ੇਰਿਫ ਦੇ ਦਫਤਰ ਨੇ ਦੱਸਿਆ ਕਿ ਬੰਬਾਰਡੀਅਰ ਸੀ.ਐੱਲ600 ਜਹਾਜ਼ ਨੇਵਾਦਾ ਨਾਲ ਲੱਗਦੇ ਉੱਤਰੀ ਕੈਲੀਫੋਰਨੀਆ ਦੀ ਸਰਹੱਦ ਨੇੜੇ ਟ੍ਰਕੀ ਵਿਚ ਪੋਂਡੇਸੋਰਾ ਗੋਲਫ ਕੋਰਸ ਨੇੜੇ ਸੰਘਣੇ ਜੰਗਲ ਖੇਤਰ ਵਿਚ ਸੋਮਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਟਰੱਕ ਪਲਟਣ ਕਾਰਨ ਪੰਜਾਬੀ ਡਰਾਈਵਰ ਦੀ ਮੌਤ
ਅਧਿਕਾਰੀਆਂ ਨੇ ਸ਼ੁਰੂਆਤ ਵਿਚ ਦੱਸਿਆ ਸੀ ਕਿ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਜ਼ਮੀਨ 'ਤੇ ਮੌਜੂਦ ਕੋਈ ਵਿਅਕਤੀ ਜ਼ਖਮ ਨਹੀਂ ਹੋਇਆ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਪਾਇਲਟ ਜਹਾਜ਼ ਨੂੰ ਟ੍ਰਕੀ ਤੋਹੇ ਹਵਾਈ ਅੱਡੇ 'ਤੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਹਾਜ਼ ਰਨਵੇਅ ਤੋਂ ਕਈ ਬਲਾਕ ਅੱਗੇ ਚਲਾ ਗਿਆ ਅਤੇ ਇਸ ਵਿਚ ਅੱਗ ਲੱਗ ਗਈ। ਅੱਗ ਨੂੰ ਤੁਰੰਤ ਬੁਝਾ ਦਿੱਤਾ ਗਿਆ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਦੋ ਜਾਂਚਕਰਤਾ ਹਾਦਸੇ ਦੀ ਜਾਂਚ ਕਰ ਰਹੇ ਹਨ। ਉਸ ਨੇ ਦੱਸਿਆ ਕਿ ਜਹਾਜ਼ ਨੇ ਇਡਾਹੋ ਦੇ ਕਾਉਰ ਡੀ ਅਲੇਨੇ ਤੋਂ ਉਡਾਣ ਭਰੀ ਸੀ।
ਹੁਣ ਵਾਲ਼ਾਂ ਨਾਲ ਸਾਫ਼ ਹੋਵੇਗਾ ਸਮੁੰਦਰ, ਬ੍ਰਿਟੇਨ ਦੇ ਹੇਅਰ ਡ੍ਰੈਸਰਾਂ ਨੇ ਸੰਭਾਲਿਆ ਮੋਰਚਾ
NEXT STORY