ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਦੇ ਵਾਸ਼ਿੰਗਟਨ ਰਾਜ ਵਿਖੇ ਕੇਨੇਨਵਿਕ ਵਿਚ ਲੰਘੇ ਐਤਵਾਰ ਦੀ ਅੱਧੀ ਰਾਤ ਤੋਂ ਬਾਅਦ ਯੂਬਾ ਸਿਟੀ (ਕੈਲੀਫੋਰਨੀਆ) ਦਾ ਇੱਕ ਪੰਜਾਬੀ ਮੂਲ ਦੇ ਟਰੱਕ ਚਾਲਕ ਇਕੋ ਵਾਹਨ ਦੇ ਰੋਲਓਵਰ ਵਿਚ ਮਾਰਿਆ ਗਿਆ। ਰਿਪੋਰਟ ਅਨੁਸਾਰ 36 ਸਾਲਾ ਹਰਮਿੰਦਰ ਸਿੰਘ ਧਾਲੀਵਾਲ ਹਾਈਵੇਅ 14 'ਤੇ ਪੂਰਬ ਵੱਲ ਨੂੰ ਲੌਡ ਲੈ ਕੇ ਜਾ ਰਿਹਾ ਸੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਰਕਾਰ ਨੇ 'ਵਰਕ ਪਰਮਿਟ' ਦੀ ਚੋਰ ਬਜ਼ਾਰੀ ਰੋਕਣ ਲਈ ਕਾਨੂੰਨ 'ਚ ਕੀਤੀ ਸੋਧ
ਦੱਖਣੀ ਬੇਂਟਨ ਕਾਂਉਟੀ ਦੇ ਇੱਕ ਪੇਂਡੂ ਦੋ ਲਾਈਨ ਦੇ ਹਾਈਵੇਅ 'ਤੇ ਜਦੋਂ ਉਹ ਜਾ ਰਿਹਾ ਸੀ ਤਾਂ ਉਸ ਦਾ ਟਰੱਕ ਪਲਟ ਗਿਆ। ਇਸ ਮਗਰੋਂ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। 911 ਨਾਮੀ ਗਵਾਹ ਅਤੇ ਵਾਸ਼ਿੰਗਟਨ ਸਟੇਟ ਪੈਟਰੋਲਿੰਗ ਜਾਂਚਕਰਤਾ ਨੇ ਮੀਡੀਆ ਨੂੰ ਦੱਸਿਆ ਕਿ ਧਾਲੀਵਾਲ ਨੇ ਸੀਟ ਬੈਲਟ ਵੀ ਨਹੀਂ ਪਹਿਨ ਰੱਖੀ ਸੀ। ਹਾਦਸੇ ਸਮੇਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।ਮ੍ਰਿਤਕ ਦਾ ਪਿਛੋਕੜ ਪੰਜਾਬ ਤੋਂ ਜਿਲ੍ਹਾ ਬਰਨਾਲਾ ਦੇ ਪਿੰਡ ਮਾਣਕੀ ਨਾਲ ਦੱਸਿਆ ਜਾਂਦਾ ਹੈ।
ਕੈਨੇਡਾ ਸਰਕਾਰ ਨੇ 'ਵਰਕ ਪਰਮਿਟ' ਦੀ ਚੋਰ ਬਜ਼ਾਰੀ ਰੋਕਣ ਲਈ ਕਾਨੂੰਨ 'ਚ ਕੀਤੀ ਸੋਧ
NEXT STORY