ਕਾਠਮੰਡੂ - ਦੱਖਣੀ ਨੇਪਾਲ ਵਿੱਚ ਭਾਰਤੀ ਸਰਹੱਦ ਦੇ ਕੋਲ ਮੰਗਲਵਾਰ ਨੂੰ ਭਾਰਤੀ ਨੰਬਰ ਪਲੇਟ ਵਾਲਾ ਇੱਕ ਤੇਜ਼ ਰਫ਼ਤਾਰ ਵਾਹਨ ਸੜਕ ਤੋਂ ਤਿਲਕ ਕੇ ਖੱਡ ਵਿੱਚ ਜਾ ਡਿੱਗਿਆ ਜਿਸ ਕਾਰਨ ਦੋ ਬੱਚਿਆਂ ਸਹਿਤ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਗੌਰ ਨਗਰ ਪਾਲਿਕਾ ਤੋਂ ਗਰੁੜ ਵੱਲ ਜਾ ਰਿਹਾ ਵਾਹਨ ਸੜਕ ਤੋਂ 20 ਫੁੱਟ ਹੇਠਾਂ ਡਿੱਗ ਗਿਆ।
ਹਾਦਸੇ ਵਾਲੀ ਥਾਂ ਕਾਠਮੰਡੂ ਤੋਂ ਕਰੀਬ 185 ਕਿਲੋਮੀਟਰ ਦੱਖਣ ਵਿੱਚ ਅਤੇ ਭਾਰਤੀ ਸਰਹੱਦ ਦੇ ਨੇੜੇ ਹੈ। ਪੁਲਸ ਨੇ ਕਿਹਾ ਕਿ ਵਾਹਨ ਵਿੱਚ ਕੁਲ 9 ਲੋਕ ਸਵਾਰ ਸਨ ਅਤੇ ਜ਼ਖ਼ਮੀਆਂ ਨੂੰ ਇੱਕ ਸਥਾਨਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਸ ਬੁਲਾਰਾ ਸੁਨੀਲ ਮੱਲਾ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਨੇਪਾਲੀ ਨਾਗਰਿਕ ਸਨ। ਪੀੜਤਾਂ ਨੇ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਵਾਹਨ ਕਿਰਾਏ 'ਤੇ ਲਿਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸੀ ਅਦਾਲਤ ਨੇ ਇਕ ਮਸ਼ਹੂਰ ਮਨੁੱਖੀ ਅਧਿਕਾਰ ਸੰਗਠਨ 'ਤੇ ਰੋਕ ਲਾਉਣ ਦਾ ਦਿੱਤਾ ਹੁਕਮ
NEXT STORY