ਏਥੇਨਜ਼— ਯੂਨਾਨ ਭਾਵ ਗ੍ਰੀਸ 'ਚ ਆਏ ਭਿਆਨਕ ਤੂਫਾਨ ਕਾਰਨ 6 ਸੈਲਾਨੀਆਂ ਦੀ ਮੌਤ ਹੋ ਗਈ ਅਤੇ ਹੋਰ 30 ਜ਼ਖਮੀ ਹੋ ਗਏ। ਬੁੱਧਵਾਰ ਦੇਰ ਰਾਤ ਨੂੰ ਇੱਥੇ ਗੜੇ ਪਏ ਅਤੇ ਟੋਰਾਂਡੋ ਨੇ ਦਸਤਕ ਦਿੱਤੀ। ਇਸ ਕਾਰਨ ਦਰਜਨਾਂ ਲੋਕ ਜ਼ਖਮੀ ਹੋ ਗਏ। ਹਾਲਕੀਦੀ ਇਲਾਕੇ 'ਚ ਵੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਟੀ.ਵੀ. 'ਤੇ ਦਿਖਾਇਆ ਜਾ ਰਿਹਾ ਹੈ ਕਿ ਤੇਜ਼ ਟੋਰਾਂਡੋ ਕਾਰਨ ਲੋਕਾਂ ਦੀਆਂ ਕਾਰਾਂ, ਘਰਾਂ ਦੀਆਂ ਛੱਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਕਈ ਥਾਵਾਂ 'ਤੇ ਢਿੱਗਾਂ ਅਤੇ ਦਰੱਖਤ ਡਿੱਗਣ ਦੀ ਵੀ ਖਬਰ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਲੋਕਾਂ ਨੇ ਦੱਸਿਆ ਕਿ ਇੱਥੇ 20 ਕੁ ਮਿੰਟਾਂ 'ਚ ਹੀ ਤਬਾਹੀ ਮਚ ਗਈ। ਪੁਲਸ ਨੇ ਦੱਸਿਆ ਕਿ ਇਕ ਰੂਸੀ ਨਾਗਰਿਕ ਤੇ ਉਸ ਦੇ ਪੁੱਤ ਦੀ ਮੌਤ ਉਨ੍ਹਾਂ 'ਤੇ ਦਰੱਖਤ ਡਿੱਗਣ ਕਾਰਨ ਹੋਈ। ਇਸ ਤੋਂ ਇਲਾਵਾ ਇਕ ਹੋਰ ਜੋੜਾ ਤੇਜ਼ ਟੋਰਾਂਡੋ ਕਾਰਨ ਮਾਰਿਆ ਗਿਆ। ਇਕ ਘਰ ਦੀ ਇਮਾਰਤ ਢਹਿ ਗਈ, ਜਿਸ ਕਾਰਨ ਰੋਮਾਨੀਆ ਦੀ ਇਕ ਔਰਤ ਅਤੇ ਇਕ ਬੱਚੇ ਦੀ ਮੌਤ ਹੋ ਗਈ। ਪੁਲਸ ਮੁਤਾਬਕ ਇਕ ਮਛੇਰਾ ਅਜੇ ਲਾਪਤਾ ਹੈ। ਲਗਭਗ 140 ਰਾਹਤ ਕਰਮਚਾਰੀਆਂ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਵੀਰਵਾਰ ਸਵੇਰੇ ਨਾਗਰਿਕ ਸੁਰੱਖਿਆ ਮੰਤਰੀ ਇਲਾਕੇ ਦੀ ਖਬਰ ਸਾਰ ਲੈਣ ਜਾਣਗੇ।
ਪਾਕਿ ਦਾ ਦਾਅਵਾ, ਖੋਦਾਈ 'ਚ ਮਿਲਿਆ ਭਾਰਤ ਦਾ ਐਂਟੀ-ਟੈਂਕ ਮਾਈਨ
NEXT STORY