ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਹਰ ਸਾਲ ਭਾਰਤੀ ਸਾਹਿਤ ਉਤਸਵ ਬ੍ਰਿਸਬੇਨ ਵਿਚ ਹਿੰਦੀ/ਉਰਦੂ ਅਤੇ ਪੰਜਾਬੀ ਵਿੱਚੋਂ ਕਿਸੇ ਇਕ ਭਾਸ਼ਾ ਵਿਚ ਪਾਏ ਸਾਹਿਤਕ ਯੋਗਦਾਨ ਲਈ “ਇਪਸਾ ਲਿਟਰੇਚਰ ਐਵਾਰਡ” ਦਿੱਤਾ ਜਾਂਦਾ ਹੈ। ਇਪਸਾ ਵੱਲੋਂ ਆਯੋਜਿਤ ਇਕ ਵਿਸ਼ੇਸ਼ ਮੀਟਿੰਗ ਵਿਚ ਸੰਸਥਾ ਦੇ ਸਰਪ੍ਰਸਤ ਜਰਨੈਲ ਬਾਸੀ ਅਤੇ ਕੋਰ ਕਮੇਟੀ ਮੈਂਬਰ ਪ੍ਰਧਾਨ ਰੁਪਿੰਦਰ ਸੋਜ਼, ਮੀਤ ਪ੍ਰਧਾਨ ਪਾਲ ਰਾਊਕੇ, ਮੀਤ ਪ੍ਰਧਾਨ ਦੀਪਇੰਦਰ ਸਿੰਘ, ਜਨਰਲ ਸਕੱਤਰ ਸੁਰਜੀਤ ਸੰਧੂ, ਵਿਸ਼ੇਸ਼ ਸਕੱਤਰ ਮਨਜੀਤ ਬੋਪਾਰਾਏ, ਜੁਆਇੰਟ ਸਕੱਤਰ ਬਿਕਰਮਜੀਤ ਸਿੰਘ, ਕੈਸ਼ੀਅਰ ਆਤਮਾ ਸਿੰਘ ਹੇਅਰ, ਸਪੋਕਸਮੈਨ ਦਲਵੀਰ ਹਲਵਾਰਵੀ ਅਤੇ ਕੋਆਰਡੀਨੇਟਰ ਸਰਬਜੀਤ ਸੋਹੀ ਵੱਲੋਂ ਸਰਬ-ਸੰਮਤੀ ਨਾਲ ਸਾਲ 2022 ਲਈ ਪੰਜਾਬੀ ਸਾਹਿਤ ਦੇ ਨਾਮਵਰ ਵਿਦਵਾਨ, ਆਲੋਚਕ ਡਾ. ਹਰਭਜਨ ਸਿੰਘ ਭਾਟੀਆ ਦਾ ਨਾਮ ਨਾਮਜ਼ਦ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਪੀ.ਐੱਮ. ਮੋਦੀ ਨਾਲ ਸਕੌਟ ਮੌਰੀਸਨ ਕਰਨਗੇ ਵਾਰਤਾ, ਯੂਕ੍ਰੇਨ ਸਮੇਤ ਇਹਨਾ ਮੁੱਦਿਆਂ 'ਤੇ ਹੋਵੇਗੀ ਚਰਚਾ
ਇਸ ਉਤਸਵ ਦੀ ਤਾਰੀਖ਼ ਜਲਦ ਹੀ ਐਲਾਨੀ ਜਾਏਗੀ, ਜਿਸ ਵਿਚ ਕੋਰੋਨਾ ਕਾਰਨ ਸਥਗਿਤ ਹੋਏ ਪੰਜਵੇਂ ਇਪਸਾ ਲਿਟਰੇਚਰ ਐਵਾਰਡ ਲਈ ਐਲਾਨੀ ਗਈ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਅਤੇ ਡਾ. ਹਰਭਜਨ ਭਾਟੀਆ ਜੀ ਨੂੰ ਇਕੱਠਿਆਂ ਇਸ ਵਰ੍ਹੇ ਦੇ ਭਾਰਤੀ ਸਾਹਿਤ ਉਤਸਵ ਵਿਚ ਇਹ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਪੁਰਸਕਾਰ ਦੇ ਨਾਲ 500 ਡਾਲਰ ਦੀ ਰਾਸ਼ੀ, ਸੋਵੀਨਾਰ ਅਤੇ ਇਕ ਸ਼ਾਲ/ਦੁਸ਼ਾਲਾ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਇਹ ਵੱਕਾਰੀ ਪੁਰਸਕਾਰ ਡਾ. ਹਰਭਜਨ ਭਾਟੀਆ ਅਤੇ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਤੋਂ ਪਹਿਲਾਂ ਹਿੰਦੀ ਇਤਿਹਾਸਕਾਰ ਪ੍ਰੋ. ਸਰਵਾ ਦਮਨ ਸਿੰਘ, ਊਰਦੂ ਸ਼ਾਇਰ ਖੁਸ਼ਬੀਰ ਸਿੰਘ ਸਿੰਘ ਸ਼ਾਦ, ਹਿੰਦੀ ਸ਼ਾਇਰਾ ਰੇਖਾ ਰਾਜਵੰਸ਼ੀ, ਊਰਦੂ ਸ਼ਾਇਰ ਅਸਰਫ਼ ਸ਼ਾਦ ਨੂੰ ਮਿਲ ਚੁੱਕਾ ਹੈ।
ਪੀ.ਐੱਮ. ਮੋਦੀ ਨਾਲ ਸਕੌਟ ਮੌਰੀਸਨ ਕਰਨਗੇ ਵਾਰਤਾ, ਯੂਕ੍ਰੇਨ ਸਮੇਤ ਇਹਨਾ ਮੁੱਦਿਆਂ 'ਤੇ ਹੋਵੇਗੀ ਚਰਚਾ
NEXT STORY