ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਓਮੀਕਰੋਨ ਵੈਰੀਐਂਟ ਦੇ ਇੱਕ ਸੰਭਾਵਿਤ 6ਵੇਂ ਕੇਸ ਦੀ ਪਛਾਣ ਕੀਤੀ ਗਈ ਹੈ।ਵਿਦੇਸ਼ੀ ਆਮਦ ਦੀ ਸ਼ੁਰੂਆਤੀ ਜਾਂਚ ਸੰਕੇਤ ਦਿੰਦੀ ਹੈ ਕਿ ਉਹਨਾਂ ਕੋਲ ਕੋਵਿਡ-19 ਦਾ ਨਵਾਂ ਵੈਰੀਐਂਟ ਹੈ।ਵਿਅਕਤੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ ਅਤੇ ਕੱਲ੍ਹ ਉਸ ਦਾ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਗਿਆ।ਸਿਹਤ ਮੰਤਰੀ ਬ੍ਰੈਡ ਹੈਜ਼ਾਰਡ ਨੇ ਕਿਹਾ ਕਿ 40 ਸਾਲ ਦਾ ਇਹ ਵਿਅਕਤੀ ਪਿਛਲੇ ਵੀਰਵਾਰ ਨੂੰ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਕੈਬਰਾਮਾਟਾ ਦੇ ਭਾਈਚਾਰੇ ਵਿੱਚ ਹੈ।
ਸਿਹਤ ਮੰਤਰੀ ਨੇ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਕਿ ਵਿਅਕਤੀ ਜੋ ਕਿ ਨਾਈਜ਼ੀਰੀਆ ਤੋਂ ਸਿਡਨੀ ਲੈਂਡ ਕੀਤਾ ਹੈ, ਵਿਚ ਓਮੀਕਰੋਨ ਦੀ ਪੁਸ਼ਟੀ ਹੋ ਗਈ ਹੈ ਅਤੇ ਇਹ ਹੁਣ ਨਿਊ ਸਾਊਥ ਵੇਲਜ਼ ਵਿਚ ਓਮੀਕਰੋਨ ਦਾ 6ਵਾਂ ਮਾਮਲਾ ਬਣ ਗਿਆ ਹੈ। ੳਕਤ ਵਿਅਕਤੀ ਕਾਬਰਾਮਾਟਾ ਦਾ ਰਹਿਣ ਵਾਲਾ ਹੈ ਅਤੇ ਆਪਣੇ ਇਨਫੈਕਸ਼ਨ ਦੌਰਾਨ ਬਹੁਤ ਥਾਂਵਾਂ ਤੇ ਘੁੰਮਦਾ ਰਿਹਾ ਹੈ ਜਿਸ ਦੀ ਕਿ ਸੂਚੀ ਤਿਆਰ ਕੀਤੀ ਜਾ ਰਹੀ ਹੈ। ਉਕਤ ਵਿਅਕਤੀ ਬੀਤੇ 6 ਮਹੀਨਿਆਂ ਤੋਂ ਨਾਈਜ਼ੀਰੀਆ ਵਿੱਚ ਸੀ ਜੋ ਕਿ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਸਰਹੱਦ ਬੰਦ ਦੇ ਅਧੀਨ ਅੱਠ ਅਫਰੀਕੀ ਦੇਸ਼ਾਂ ਵਿੱਚੋਂ ਇੱਕ ਨਹੀਂ ਹੈ।ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਉਕਤ ਵਿਅਕਤੀ ਬੀਤੇ ਵੀਰਵਾਰ ਨੂੰ ਕਿਉ ਆਰ 908 ਫਲਾਈਟ ਰਾਹੀਂ ਦੋਹਾ ਤੋਂ ਯਾਤਰਾ ਕਰਦਾ ਹੋਇਆ ਸਿਡਨੀ ਪਹੁੰਚਿਆ ਅਤੇ ਇਸੇ ਫਲਾਈਟ ਵਿੱਚ ਉਹ ਮਹਿਲਾ ਵੀ ਸੀ, ਜਿਸਨੂੰ ਕਿ ਰਾਜ ਵਿਚ ਓਮੀਕਰੋਨ ਦਾ 5ਵਾਂ ਮਾਮਲਾ ਮੰਨਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦੀ ਦਹਿਸ਼ਤ, ਕੈਨੇਡਾ ਨੇ ਤਿੰਨ ਹੋਰ ਦੇਸ਼ਾਂ 'ਤੇ ਲਗਾਈ ਪਾਬੰਦੀ
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਅਕਤੀ ਨੂੰ ਨਾਈਜੀਰੀਆ ਵਿੱਚ ਵਾਇਰਸ ਦਾ ਸੰਕਰਮਣ ਹੋਇਆ ਸੀ ਜਾਂ ਦੋਹਾ ਤੋਂ ਫਲਾਈਟ ਦੌਰਾਨ। ਹੈਜ਼ਾਰਡ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਵਿਅਕਤੀ ਵਿਚ ਸਿਰਫ ਹਲਕੇ ਲੱਛਣ ਹਨ।QR908 ਕਤਰ ਏਅਰਵੇਜ਼ ਦੀ ਉਡਾਣ ਦੇ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਸਵੈ-ਆਈਲੋਸ਼ਨ ਵਿਚ ਰਹਿਣ ਅਤੇ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਹੁਣ ਤੱਕ, ਆਸਟ੍ਰੇਲੀਆ ਵਿੱਚ ਸੱਤ ਓਮੀਕਰੋਨ ਕੇਸਾਂ ਵਿੱਚੋਂ ਸਿਰਫ਼ ਇੱਕ ਨਿਊ ਸਾਊਥ ਵੇਲਜ਼ ਵਿੱਚ ਨਹੀਂ ਹੈ।ਸੱਤਵਾਂ ਮਾਮਲਾ ਉੱਤਰੀ ਖੇਤਰ ਵਿੱਚ ਹਾਵਰਡ ਸਪ੍ਰਿੰਗਜ਼ ਵਿੱਚ ਕੁਆਰੰਟੀਨ ਦਾ ਇੱਕ ਕੇਸ ਹੈ।ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਸ ਵਾਇਰਸ ਦੇ ਹੋਰ ਕਿੰਨੇ ਰੂਪ ਆਉਣ ਵਾਲੇ ਹਨ।
ਹੈਰਾਨੀਜਨਕ: ਉੱਤਰੀ ਕੋਰੀਆ ਦੇ ਮੁੰਡੇ ਨੇ ਸਿਰਫ਼ 5 ਮਿੰਟ ਤੱਕ ਦੇਖੀ ਇਹ ਫ਼ਿਲਮ,ਹੋਈ 14 ਸਾਲ ਦੀ ਜੇਲ੍ਹ
NEXT STORY