ਓਟਾਵਾ- ਏਅਰ ਇੰਡੀਆ ਦੀ ਫਲਾਈ 182 (ਕਨਿਸ਼ਕ) 'ਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਵੱਖਵਾਦੀ ਕੱਟੜਪੰਥੀਆਂ ਵਲੋਂ ਕੀਤੇ ਗਏ ਹਮਲੇ ਅਤੇ ਕੈਨੇਡਾ 'ਚ ਮੁੜ ਤੋਂ ਅੰਦੋਲਨ ਦੇ ਜ਼ੋਰ ਫੜਨ ਬਾਰੇ ਗਲਤ ਸੂਚਨਾ 'ਤੇ ਦੁਖ਼ ਜ਼ਾਹਰ ਕੀਤਾ ਹੈ। ਕੈਨੇਡਾ ਦੇ ਇਤਿਹਾਸ 'ਚ ਅੱਤਵਾਦ ਦੀ ਸਭ ਤੋਂ ਭਿਆਨਕ ਘਟਨਾ ਦੀ 39ਵੀਂ ਬਰਸੀ 23 ਜੂਨ ਨੂੰ ਹੈ। 1985 'ਚ ਜਹਾਜ਼ 'ਤੇ ਹੋਏ ਅੱਤਵਾਦੀ ਹਮਲੇ 'ਚ 86 ਬੱਚਿਆਂ ਸਮੇਤ 329 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕੈਨੇਡਾ 'ਚ ਇਸ ਨੂੰ ਅੱਤਵਾਦ ਦੇ ਪੀੜਤਾਂ ਦੀ ਯਾਦ 'ਚ ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪੀੜਤਾਂ ਲਈ ਐਤਵਾਰ ਨੂੰ ਟੋਰਾਂਟੋ, ਵੈਨਕੂਵਰ, ਓਟਾਵਾ ਅਤੇ ਮਾਂਟਰੀਅਲ ਵਿਚ ਯਾਦਗਾਰੀ ਸਮਾਗਮ ਕੀਤੇ ਜਾਣਗੇ। ਹਾਲਾਂਕਿ ਹੁਣ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ (ਐੱਸ.ਜੇ.ਐੱਫ.) ਨੇ ਐਲਾਨ ਕੀਤਾ ਹੈ ਕਿ ਉਹ ਬਰਸੀ ਮੌਕੇ ਉਸੇ ਸਮੇਂ ਉਨ੍ਹਾਂ ਹੀ ਸਥਾਨਾਂ 'ਤੇ 'ਖਾਲਿਸਤਾਨ ਇਕਜੁਟਤਾ' ਰੈਲੀਆਂ ਦਾ ਆਯੋਜਨ ਕਰੇਗਾ।
ਕੈਨੇਡਾ 'ਚ ਖਾਲਿਸਤਾਨੀ ਗਤੀਵਿਧੀਆਂ ਦੇ ਵਧਣ ਤੋਂ ਪਰੇਸ਼ਾਨ ਲੋਕਾਂ 'ਚ ਟੋਰਾਂਟੋ ਦੇ ਦੀਪਕ ਖੰਡੇਲਵਾਲ ਵੀ ਸ਼ਾਮਲ ਹੈ, ਜੋ ਸਿਰਫ਼ 17 ਦੇ ਸੀ, ਜਦੋਂ ਉਨ੍ਹਾਂ ਨੇ ਇਸ ਤ੍ਰਾਸਦੀ 'ਚ ਆਪਣੀਆਂ ਭੈਣਾਂ ਚੰਦਰਾ ਅਤੇ ਮੰਜੂ ਨੂੰ ਗੁਆ ਦਿੱਤਾ ਸੀ। ਉਨ੍ਹਾਂ ਕਿਹਾ,''1985 ਦੇ ਬੰਬ ਧਮਾਕੇ ਤੋਂ ਪਹਿਲਾਂ ਅਸੀਂ ਜੋ ਕੁਝ ਦੇਖਿਆ ਸੀ, ਉਹੀ ਮੁੜ ਹੋ ਰਿਹਾ ਹੈ ਅਤੇ ਅਸੀਂ ਇਸ ਤਰ੍ਹਾਂ ਦੀ ਇਕ ਹੋਰ ਅੱਤਵਾਦੀ ਘਟਨਾ ਨੂੰ ਮੁੜ ਨਹੀਂ ਹੋਣ ਦੇ ਸਕਦੇ ਅਤੇ ਹੋਰ ਨਿਰਦੋਸ਼ ਲੋਕਾਂ ਨੂੰ ਮਰਨ ਨਹੀਂ ਦੇ ਸਕਦੇ।'' ਉਨ੍ਹਾਂ ਅੱਗੇ ਕਿਹਾ,''ਲੋਕ ਸਾਡੇ ਸਮਾਜ 'ਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਸਕਦੇ ਹਨ। ਹਾਲਾਂਕਿ ਮੈਂ ਹਿੰਸਾ ਦੀ ਵਰਤੋਂ ਜਾਂ ਅੱਤਵਾਦੀ ਕਾਰਵਾਈਆਂ ਦੀ ਵਡਿਆਈ ਨਾਲ ਸਹਿਮਤ ਨਹੀਂ ਹਾਂ, ਜਿਵੇਂ ਕਿ ਹਾਲ ਹੀ 'ਚ ਕੀਤਾ ਗਿਆ ਹੈ। ਹਾਲ ਹੀ 'ਚ ਕੀਤੀ ਗਈ ਬਿਆਨ ਦੇ ਨਾਲ ਇਹ ਦਰਦਨਾਕ ਅਤੇ ਦੁਖਦ ਹੈ ਕਿ ਏਅਰ ਇੰਡੀਆ 182 'ਤੇ ਬੰਬ ਧਮਾਕੇ ਨਾਲ ਸੰਬੰਧਤ ਤੱਥ ਗੁਆ ਰਹੇ ਹਾਂ। ਇਹ ਬਹੁਤ ਚਿੰਤਾਜਨਕ ਹੈ ਕਿ ਲੋਕ ਗਲਤ ਸੂਚਨਾ ਨਾਲ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕਰ ਰਹੇ ਹਨ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ : ਅੱਤਵਾਦੀ ਹਮਲੇ 'ਚ ਮਾਰੇ ਗਏ 5 ਫ਼ੌਜੀ
NEXT STORY