ਨਿਊਯਾਰਕ— ਸ਼ਹਿਰੀ ਲਾਈਫਸਟਾਈਲ, ਫਾਸਟਫੂਡ ਦਾ ਜ਼ਿਆਦਾ ਸੇਵਨ, ਸਟ੍ਰੈਸ ਨੀਂਦ ਨਾ ਆਉਣ ਦੇ ਮੁੱਖ ਕਾਰਨ ਹਨ। ਇਹ ਸਮੱਸਿਆ ਲੋਕਾਂ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ ਕਿ ਉਹ ਨੀਂਦ ਦੀਆਂ ਦਵਾਈਆਂ ਲੈਣ ਨੂੰ ਮਜਬੂਰ ਹਨ। ਸ਼ੁਰੂਆਤੀ ਸਮੇਂ 'ਚ ਤਾਂ ਇਹ ਗੋਲੀ ਲੋਕਾਂ ਨੂੰ ਸਕੂਨ ਦਿੰਦੀ ਹੈ ਪਰ ਲੰਬੇ ਸਮੇਂ ਲਈ ਇਨ੍ਹਾਂ ਦਾ ਸੇਵਨ ਸਿਹਤ 'ਤੇ ਬਹੁਤ ਬੁਰਾ ਪ੍ਰਭਾਅ ਪਾਉਂਦਾ ਹੈ।
ਮਾਹਰਾਂ ਮੁਤਾਬਕ ਰੋਜ਼ਾਨਾ ਨੀਂਦ ਦੀਆਂ ਦਵਾਈਆਂ ਦੇ 35 ਮਿਲੀਗ੍ਰਾਮ ਦੇ ਸਟੈਂਡਰਡ ਡੋਜ਼ ਲੈਣ ਨਾਲ ਦਿਲ ਦੇ ਦੌਰੇ ਦਾ ਖਤਰਾ 20 ਫੀਸਦੀ ਵਧ ਜਾਂਦਾ ਹੈ ਜਦਕਿ ਸਾਲ 'ਚ ਲੱਗਭਗ 60 ਨੀਂਦ ਦੀਆਂ ਗੋਲੀਆਂ ਲੈਣ ਨਾਲ ਇਹ ਰਿਸਕ 50 ਫੀਸਦੀ ਹੋ ਸਕਦਾ ਹੈ। ਨੀਂਦ ਦੀਆਂ ਦਵਾਈਆਂ 'ਚ ਮੌਜੂਦ ਤੱਤ-ਜੋਪੀਡੇਮ ਨੂੰ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਦੱਸਿਆ ਹੈ।
ਕੋਮਾ 'ਚ ਜਾਣ ਦਾ ਖਤਰਾ
ਜੋ ਲੋਕ ਰੋਜ਼ਾਨਾ ਇਕ ਗੋਲੀ ਲੈਣ ਦੇ ਬਜਾਏ ਉਸ ਤੋਂ ਜ਼ਿਆਦਾ ਗੋਲੀਆਂ ਖਾਂਦੇ ਹਨ, ਉਨ੍ਹਾਂ ਦੇ ਕੋਮਾ 'ਚ ਜਾਣ ਦਾ ਖਤਰਾ ਹੁੰਦਾ ਹੈ।
ਯਾਦਦਾਸ਼ਤ ਵਿਗੜਨਾ
ਲੰਬੇ ਸਮੇਂ ਤੱਕ ਨੀਂਦ ਦੀਆਂ ਗੋਲੀਆਂ ਲੈਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ।
ਬਣਨ ਲੱਗਦੇ ਨੇ ਥੱਕੇ
ਨੀਂਦ ਦੀਆਂ ਗੋਲੀਆਂ ਨਰਵਸ ਸਿਸਟਮ ਨੂੰ ਕਮਜ਼ੋਰ ਕਰ ਦਿੰਦੀਆਂ ਹਨ। ਇਸ ਨਾਲ ਨਰਵਸ ਸਿਸਟਮ ਸਬੰਧੀ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਖੂਨ ਦੀਆਂ ਨਾੜਾਂ 'ਚ ਥੱਕੇ ਵੀ ਬਣ ਜਾਂਦੇ ਹਨ।
ਮੱਠੇ ਪੈ ਜਾਂਦੀ ਹੈ ਦਿਮਾਗੀ ਪ੍ਰਣਾਲੀ
ਨੀਂਦ ਦੀਆਂ ਗੋਲੀਆਂ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਗੋਲੀਆਂ 'ਚ ਜੋ ਤੱਤ ਹੁੰਦੇ ਹਨ, ਉਨ੍ਹਾਂ ਦੇ ਖਰਾਬ ਸਾਈਡ ਇਫੈਕਟਸ ਹੁੰਦੇ ਹਨ।
ਰੁਕ ਸਕਦਾ ਹੈ ਸਾਹ
ਇਨ੍ਹਾਂ ਦਵਾਈਆਂ ਦਾ ਸੇਵਨ ਉਨ੍ਹਾਂ ਲਈ ਖਤਰਨਾਕ ਹੈ, ਜੋ ਨੀਂਦ 'ਚ ਘੁਰਾੜੇ ਮਾਰਦੇ ਹਨ, ਕਿਉਂਕਿ ਖੁਰਾੜਿਆਂ ਨਾਲ ਕਦੇ-ਕਦੇ ਸਾਹ ਰੁਕ ਜਾਂਦਾ ਹੈ, ਜੋ ਜਾਨਲੇਵਾ ਵੀ ਸਿੱਧ ਹੋ ਸਕਦਾ ਹੈ।
ਲੰਬੇ ਸਮੇਂ ਤੱਕ ਨੀਂਦ ਦੀਆਂ ਦਵਾਈਆਂ ਦਿਲ ਦੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀਆਂ ਹਨ, ਜੋ ਦਿਲ ਦੇ ਮਰੀਜ਼ ਹੁੰਦੇ ਹਨ, ਉਨ੍ਹਾਂ ਵਿਚ ਅੱਗੇ ਚਲ ਕੇ ਸਾਹ ਫੁੱਲਣ ਦੀ ਸ਼ਿਕਾਇਤ ਹੋ ਸਕਦੀ ਹੈ।
ਦੁਨੀਆ ਦੀਆਂ ਅਜਿਹੀਆਂ ਔਰਤਾਂ ਜਿਨ੍ਹਾਂ ਨੂੰ ਦੇਖ ਹੈਰਾਨ ਹੈ ਹਰ ਕੋਈ (Pics)
NEXT STORY