ਲੰਡਨ— ਬ੍ਰਿਟੇਨ ਦੀ ਇਕ ਅਦਾਲਤ ਨੇ 5 ਸਾਲ ਦੇ ਬੱਚੇ ਨੂੰ ਕੁੱਟਮਾਰ ਕਰ ਕੇ ਮਾਰ ਦੇਣ ਦੇ ਮਾਮਲੇ ਵਿਚ ਇਕ ਸ਼ਖਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਜ਼ਿਕਰਯੋਗ ਹੈ ਕਿ ਦੋਸ਼ੀ ਨੇ ਇਕ ਪਾਰਕ ਅੰਦਰ ਆਪਣੀ ਪ੍ਰੇਮਿਕਾ ਦੇ ਬੇਟੇ ਨੂੰ ਮਾਰ ਦਿੱਤਾ ਸੀ । ਬੱਚੇ ਦੀ ਗਲਤੀ ਬਸ ਇੰਨੀ ਹੀ ਸੀ ਉਸ ਨੇ ਗਲਤੀ ਨਾਲ ਆਪਣੇ ਇਕ ਪੈਰ ਦਾ ਬੂਟ ਗੁਆ ਦਿੱਤਾ ਸੀ । ਮਾਰਵਿਨ ਇਹੇਯਾਨਾਚੋ ਨਾਂ ਦੇ ਇਸ ਸ਼ਖਸ ਨੇ ਇੰਨੀ ਛੋਟੀ ਜਿਹੀ ਗੱਲ ਉੱਤੇ ਕੁੱਟ-ਕੁੱਟ ਕੇ ਬੱਚੇ ਦੀ ਜਾਨ ਲੈ ਲਈ ।
ਇਕ ਖਬਰ ਮੁਤਾਬਕ ਵੂਲਵਿਚ ਕਰਾਉਨ ਕੋਰਟ ਨੇ 39 ਸਾਲ ਦੇ ਮਾਰਵਿਨ ਨੂੰ ਐਲੇਕਸ ਮਾਲਕਾਮ ਦੇ ਕਤਲ ਦਾ ਦੋਸ਼ੀ ਪਾਇਆ । ਇਹ ਘਟਨਾ 20 ਨਵੰਬਰ 2016 ਦੀ ਹੈ । ਵਾਰਦਾਤ ਦੇ ਸਮੇਂ ਪਾਰਕ ਵਿਚ ਮੌਜੂਦ ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੇ ਕਿਸੇ ਆਦਮੀ ਨੂੰ ਤੇਜ਼ ਅਵਾਜ਼ ਵਿਚ ਚੀਕਦੇ ਹੋਏ ਸੁਣਿਆ ਸੀ । ਪਾਰਕ ਵਿਚ ਖੇਡਦੇ ਹੋਏ ਐਲੇਕਸ ਨੇ ਆਪਣਾ ਬੂਟ ਗੁਆ ਦਿੱਤਾ ਸੀ ਅਤੇ ਮਾਰਵਿਨ ਇਸ ਗੱਲ ਨੂੰ ਲੈ ਕੇ ਉਸ ਉੱਤੇ ਕਾਫੀ ਨਰਾਜ਼ ਹੋ ਰਿਹਾ ਸੀ । ਬੱਚਾ ਕਾਫੀ ਸਹਿਮ ਗਿਆ ਅਤੇ ਵਾਰ-ਵਾਰ ਮੁਆਫੀ ਮੰਗ ਰਿਹਾ ਸੀ । ਪੁਲਸ ਦਾ ਕਹਿਣਾ ਹੈ ਕਿ ਸਿਰ ਅਤੇ ਢਿੱਡ ਉੱਤੇ ਲੱਗੀ ਸੱਟ ਕਾਰਨ ਐਲੇਕਸ ਦੀ ਮੌਤ ਹੋਈ ਸੀ ।
ਚਸ਼ਮਦੀਦਾਂ ਨੇ ਬਾਅਦ ਵਿਚ ਪਾਰਕ ਦੇ ਇਕ ਬੈਂਚ ਉੱਤੇ ਬੱਚੇ ਨੂੰ ਪਏ ਹੋਏ ਦੇਖਿਆ, ਜਦੋਂ ਕਿ ਮਾਰਵਿਨ ਉਥੇ ਕੋਲ ਹੀ ਖੜ੍ਹਾ ਹੋ ਕੇ ਕਿਸੇ ਨਾਲ ਫੋਨ ਉੱਤੇ ਗੱਲ ਕਰ ਰਿਹਾ ਸੀ । ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸ਼ਾਇਦ ਬੱਚੇ ਦਾ ਹੱਥ ਵੀ ਟੁੱਟ ਗਿਆ ਸੀ ਅਤੇ ਉਹ ਬੈਂਚ ਤੋਂ ਹੇਠਾਂ ਲਟਕ ਰਿਹਾ ਸੀ । ਪਾਰਕ ਤੋਂ ਕਰੀਬ 5 ਮਿੰਟ ਦੀ ਦੂਰੀ ਉੱਤੇ ਇਕ ਹਸਪਤਾਲ ਵੀ ਹੈ ਪਰ ਐਲੇਕਸ ਨੂੰ ਉੱਥੇ ਲਿਜਾਣ ਦੀ ਜਗ੍ਹਾ ਮਾਰਵਿਨ ਉਸ ਨੂੰ ਇਕ ਟੈਕਸੀ ਵਿਚ ਘਰ ਲੈ ਗਿਆ । ਘਰ ਪੁੱਜਣ ਉੱਤੇ ਜਦੋਂ ਮਾਰਵਿਨ ਦੀ ਪ੍ਰੇਮਿਕਾ ਨੇ ਆਪਣੇ ਬੇਟੇ ਦੀ ਹਾਲਤ ਦੇਖ ਕੇ ਐਂਬੂਲੈਂਸ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰੋਕਣ ਲਈ ਮਾਰਵਿਨ ਨੇ ਉਸ ਉੱਤੇ ਵੀ ਹਮਲਾ ਕੀਤਾ।
2 ਦਿਨ ਬਾਅਦ ਹਸਪਤਾਲ ਵਿਚ ਇਲਾਜ ਦੌਰਾਨ ਐਲੇਕਸ ਦੀ ਮੌਤ ਹੋ ਗਈ । ਘਟਨਾ ਤੋਂ ਤੁਰੰਤ ਬਾਅਦ ਜਦੋਂ ਪੁਲਸ ਨੇ ਪਾਰਕ ਦੀ ਤਲਾਸ਼ੀ ਲਈ ਤਾਂ ਉਥੇ ਹੀ ਇਕ ਸਾਈਡ 'ਤੇ ਉਨ੍ਹਾਂ ਨੂੰ ਐਲੇਕਸ ਦਾ ਬੂਟ ਵੀ ਮਿਲ ਗਿਆ । ਇਸ ਮਾਮਲੇ ਦੀ ਜਾਂਚ ਕਰਨ ਵਾਲੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਲੇਕਸ ਨੇ ਪਾਰਕ ਵਿਚ ਖੇਡਦੇ ਸਮੇਂ ਗਲਤੀ ਨਾਲ ਆਪਣੇ ਇਕ ਪੈਰ ਦਾ ਬੂਟ ਗੁਆ ਦਿੱਤਾ ਸੀ । ਬਸ ਇਸ ਗੱਲ ਉੱਤੇ ਨਰਾਜ਼ ਹੋ ਕੇ ਮਾਰਵਿਨ ਨੇ ਉਸ ਨੂੰ ਇਨ੍ਹੇ ਬੁਰੇ ਤਰੀਕੇ ਨਾਲ ਕੁੱਟਿਆ ਕਿ ਬੱਚੇ ਦੀ ਮੌਤ ਹੋ ਗਈ । ਪੁਲਸ ਦਾ ਕਹਿਣਾ ਹੈ ਕਿ ਮਾਰਵਿਨ ਨੇ ਆਪਣਾ ਗੁਨਾਹ ਲੁਕਾਉਣ ਲਈ ਕਈ ਝੂਠੀ ਕਹਾਣੀਆਂ ਬਣਾਈਆਂ । ਉਸ ਦਾ ਕਹਿਣਾ ਸੀ ਕਿ ਐਲੇਕਸ ਬੇਹੋਸ਼ ਸੀ ਅਤੇ ਜਦੋਂ ਉਸ ਨੇ ਐਂਬੂਲੈਂਸ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਪ੍ਰੇਮਿਕਾ ਭਾਵ ਐਲੇਕਸ ਦੀ ਮਾਂ ਨੇ ਉਸ ਨੂੰ ਅਜਿਹਾ ਨਹੀਂ ਕਰਨ ਦਿੱਤਾ ।
ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਨੂੰ ਮਿਲੀ ਮਲਿੱਕਾ ਸ਼ੇਰਾਵਤ
NEXT STORY