ਵਾਸ਼ਿੰਗਟਨ, (ਇੰਟ.) —ਸਮਾਰਟ ਫੋਨ ਤੇ ਸੋਸ਼ਲ ਮੀਡੀਆ ਦਾ ਜਾਦੂ ਲੋਕਾਂ ’ਤੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਦੀ ਪ੍ਰਵਾਹ ਕਰਨਾ ਵੀ ਭੁੱਲਦੇ ਜਾ ਰਹੇ ਹਨ। ਭਾਰਤ ਸਮੇਤ ਉਭਰਦੀ ਅਰਥਵਿਵਸਥਾ ਵਾਲੇ 11 ਦੇਸ਼ਾਂ ’ਚ ਹੋਏ ਇਕ ਸਰਵੇ ’ਚ ਇਕ ਖੁਲਾਸਾ ਹੋਇਆ ਹੈ। ਸਰਵੇ ’ਚ ਸ਼ਾਮਲ 90 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਸਮਾਰਟ ਫੋਨ ਤੇ ਸੋਸ਼ਲ ਮੀਡੀਆ ਨਾਲ ਉਨ੍ਹਾਂ ਨੂੰ ਫਾਇਦਾ ਹੋ ਰਿਹਾ ਹੈ। ਪਿਯੂ ਰਿਸਰਚ ਸੈਂਟਰ ਦੇ ਸਰਵੇ ਮੁਤਾਬਕ ਇਨ੍ਹਾਂ ਦੇਸ਼ਾਂ ’ਚ ਔਸਤਨ 64 ਫੀਸਦੀ ਲੋਕ ਸੋਸ਼ਲ ਮੀਡੀਆ ਜਾਂ ਮੈਸੇਜਿੰਗ ਐਪਸ ਨਾਲ ਜੁੜੇ 7 ’ਚੋਂ ਇਕ ਐਪ ਦੀ ਵਰਤੋ ਕਰਦੇ ਹਨ। ਉਥੇ ਹੀ 53 ਫੀਸਦੀ ਲੋਕ ਇੰਟਰਨੈੱਟ ਅਤੇ ਐਪ ਨਾਲ ਲੈਸ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ।
ਇਸ ਸਰਵੇ ’ਚ ਭਾਰਤ, ਕੋਲੰਬੀਆ, ਵੈਨੇਜ਼ੁਏਲਾ, ਮੈਕਸੀਕੋ, ਦੱਖਣੀ ਅਫਰੀਕਾ, ਕੀਨੀਆ, ਵੀਅਤਨਾਮ, ਫਿਲਪੀਨਜ਼, ਜਾਰਡਨ, ਲਿਬਲਾਨ ਅਤੇ ਟਿਊਨੀਸ਼ੀਆ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਸਰਵੇ ’ਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਸਮਾਰਟ ਫੋਨ ਤੇ ਸੋਸ਼ਲ ਮੀਡੀਆ ਦਾ ਉਨ੍ਹਾਂ ਨੂੰ ਫਾਇਦਾ ਮਿਲ ਰਿਹਾ ਹੈ ਹਾਲਾਂਕਿ ਬੱਚਿਆਂ ’ਤੇ ਇਸ ਦੇ ਨੈਗੇਟਿਵ ਅਸਰ ਨੂੰ ਲੈ ਕੇ ਵੀ ਚਿੰਤਾ ਵਧਣ ਲੱਗੀ ਹੈ।
ਨਿਊਜ਼ੀਲੈਂਡ ਹਮਲਾ : ਹਮਲਾਵਰ ਨਾਲ ਭਿੱੜਣ ਵਾਲੇ ਨਾਗਰਿਕ ਨੂੰ ਨੈਸ਼ਨਲ ਅਵਾਰਡ ਦੇਵੇਗਾ ਪਾਕਿਸਤਾਨ
NEXT STORY