ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)-ਇਲੀਨੋਏ ਸੂਬੇ ਵਿਚ ਸ਼ਨੀਵਾਰ ਰਾਤ ਨੂੰ ਇਕ ਬਾਉਲਿੰਗ ਐਲੀ ਵਿਚ ਹੋਈ ਗੋਲੀਬਾਰੀ ਦੇ ਮਾਮਲੇ 'ਚ ਦੋਸ਼ੀ ਇੱਕ ਗ੍ਰੀਨ ਬੈਰੇਟ ਜਵਾਨ ਹੈ ।ਇਸ 37 ਸਾਲਾ ਫਲੋਰਿਡਾ ਵਾਸੀ ਦਾ ਨਾਮ ਡਿਊਕ ਵੈਬ ਹੈ, ਜਿਸ ਨੇ ਇਲੀਨੋਏ ਦੇ ਰਾਕਫੋਰਡ ਵਿਚ ਡੌਨ ਕਾਰਟਰ ਲੈਨਜ਼ ਵਿਖੇ ਕਥਿਤ ਤੌਰ 'ਤੇ ਗੋਲੀਬਾਰੀ ਕਰਕੇ ਤਿੰਨ ਲੋਕਾਂ ਦੀ ਹੱਤਿਆ ਕਰਨ ਦੇ ਨਾਲ ਅਤੇ ਤਿੰਨ ਹੋਰ ਨੂੰ ਜ਼ਖ਼ਮੀ ਕਰ ਦਿੱਤਾ ਸੀ।
ਪੁਲਸ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦੋਸ਼ੀ ਉੱਤੇ ਪਹਿਲੀ ਡਿਗਰੀ ਦੇ ਤਿੰਨ ਕਤਲ ਦੇ ਦੋਸ਼ਾਂ ਤੋਂ ਇਲਾਵਾ ਤਿੰਨ ਕਤਲਾਂ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ।ਇਸ ਸੰਬੰਧੀ ਪੁਲਸ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵੈਬ ਨੂੰ ਬਿਨਾ ਬਾਂਡ ਦੇ ਵਿਨੇਬਾਗੋ ਕਾਉਂਟੀ ਜੇਲ੍ਹ ਵਿਚ ਰੱਖਿਆ ਜਾ ਰਿਹਾ ਹੈ ਅਤੇ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਵੈਬ ਦੇ ਆਰਮੀ ਕਮਾਂਡਰ, ਮੇਜਰ, ਜਨਰਲ ਜਾਨ ਬਰੇਨਨ, ਨੇ ਇਕ ਬਿਆਨ ਅਨੁਸਾਰ ਰਿਪੋਰਟਾਂ ਵਿਚ ਵੈਬ ਦੀ ਵਰਣਨ ਕੀਤੀ ਗਈ ਕਾਰਵਾਈ ਹੈਰਾਨ ਕਰਨ ਵਾਲੀ ਹੈ ਅਤੇ ਇਹ ਵੈਬ ਦੀ 12 ਸਾਲਾਂ ਦੀ ਸਤਿਕਾਰਯੋਗ ਸੇਵਾ ਦੇ ਚਰਿੱਤਰ ਤੋਂ ਬਾਹਰ ਹੈ। ਫ਼ੌਜ ਅਨੁਸਾਰ, ਵੈਬ ਇੱਕ ਵਿਸ਼ੇਸ਼ ਫੋਰਸਿਜ਼ ਸਹਾਇਕ ਕਾਰਜ ਅਤੇ ਖੁਫੀਆ ਸਾਰਜੈਂਟ ਹੈ ਜੋ 3 ਵੀਂ ਬਟਾਲੀਅਨ, 7 ਵੇਂ ਸਪੈਸ਼ਲ ਫੋਰਸਿਜ਼ ਗਰੁੱਪ (ਏਅਰਬਰਨ) , ਫਲੋਰਿਡਾ ਵਿੱਚ ਏਗਲਿਨ ਏਅਰ ਫੋਰਸ ਬੇਸ ਕੈਂਪ ਬੁੱਲ ਸਾਈਮਨਸ ਵਿੱਚ ਤਾਇਨਾਤ ਹੈ।ਵੈਬ ਸਾਲ 2008 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ ਅਤੇ ਸ਼ਨੀਵਾਰ ਨੂੰ ਛੁੱਟੀ 'ਤੇ ਗਿਆ ਸੀ।ਇਸ ਮਾਮਲੇ ਵਿੱਚ ਫ਼ੌਜ ਨੇ ਪੁਲਸ ਵਿਭਾਗ ਨੂੰ ਜਾਂਚ ਵਿੱਚ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ।
ਓਂਟਾਰੀਓ : 2 ਵਿਅਕਤੀਆਂ 'ਤੇ ਲੱਗੇ 100 ਜਾਣਿਆਂ ਨੂੰ ਚਰਚ 'ਚ ਸੱਦਣ ਦੇ ਦੋਸ਼
NEXT STORY