ਟੋਰਾਂਟੋ— ਕੈਨੇਡਾ 'ਚ ਓਨਟਾਰੀਓ ਸੂਬੇ ਦੀ ਅਦਾਲਤ ਨੇ ਇਕ ਕੈਨੇਡੀਅਨ ਮਹਿਲਾ ਫ੍ਰੀਲਾਂਸ ਪੱਤਰਕਾਰ ਨੂੰ ਅਗਵਾ ਕਰਨ ਤੇ ਫਿਰੌਤੀ ਮੰਗਣ ਦੇ ਮਾਮਲੇ 'ਚ ਸੋਮਾਲੀਆ ਦੇ ਨਾਗਰਿਕ ਨੂੰ ਦੋਸ਼ੀ ਠਹਿਰਾਇਆ ਹੈ। ਓਟਾਵਾ ਸਥਿਤ ਓਨਟਾਰੀਓ ਦੀ ਉੱਚ ਅਦਾਲਤ ਨੇ ਪੱਤਰਕਾਰ ਅਮਾਂਡਾ ਲਿਡਹਾਟ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੇ ਮਾਮਲੇ 'ਚ ਅਗਵਾਕਾਰਾਂ ਦੀ ਮਦਦ ਕਰਨ ਵਾਲੇ ਅਲੀ ਉਮਰ ਅਦੇਰ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਲਿੰਡਹਾਟ ਨੂੰ 23 ਅਗਸਤ, 2008 ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ, ਜਦ ਉਹ ਆਸਟਰੇਲੀਅਨ ਫੋਟੋਗ੍ਰਾਫਰ ਨਾਇਗਲ ਬ੍ਰੇਨਨ ਨਾਲ ਇਕ ਸਟੋਰੀ ਕਵਰ ਕਰ ਰਹੀ ਸੀ। ਅਗਵਾ ਕਰਨ ਵਾਲੇ ਨੇ ਦੋਹਾਂ ਨੂੰ 460 ਦਿਨਾਂ ਤਕ ਆਪਣੇ ਕਬਜ਼ੇ 'ਚ ਰੱਖਿਆ ਸੀ ਅਤੇ ਨਵੰਬਰ 2009 'ਚ ਫਿਰੌਤੀ ਦੀ ਰਕਮ ਲੈਣ ਮਗਰੋਂ ਆਜ਼ਾਦ ਕਰ ਦਿੱਤਾ ਸੀ।
...'ਤੇ ਚੰਨ ਨਾਲ ਟੱਕਰ ਦੀ ਵਜ੍ਹਾ ਨਾਲ ਧਰਤੀ 'ਤੇ ਆਇਆ ਸੋਨਾ
NEXT STORY