ਵੈਨਕੁਵਰ- ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਦੀ ਪੜ੍ਹਾਈ ਕਾਫੀ ਪ੍ਰਭਾਵਿਤ ਹੋਈ ਹੈ ਤੇ ਹੁਣ ਕੈਨੇਡਾ ਦੇ ਕਈ ਸਕੂਲ ਖੁੱਲ੍ਹ ਗਏ ਹਨ ਪਰ ਵੈਨਕੁਵਰ ਦੇ ਅਧਿਆਪਕ ਸਕੂਲ ਮੁੜ ਬੰਦ ਕਰਨ ਦੀ ਅਪੀਲ ਕਰ ਰਹੇ ਹਨ।
ਅਸਲ ਵਿਚ ਇਹ ਅਧਿਆਪਕ ਜੰਗਲੀ ਅੱਗ ਕਾਰਨ ਉੱਠ ਰਹੇ ਧੂੰਏਂ ਕਾਰਨ ਪਰੇਸ਼ਾਨ ਹਨ। ਜਦ ਕਦੇ ਭਾਰੀ ਬਰਫਬਾਰੀ ਹੁੰਦੀ ਹੈ ਤਾਂ ਸਕੂਲ ਬੰਦ ਕਰਨ ਦੀ ਮੰਗ ਉੱਠਦੀ ਹੈ ਤਾਂ ਇਸ ਨੂੰ ਸਨੇਅ ਡੇਅ ਭਾਵ ਬਰਫਬਾਰੀ ਵਾਲਾ ਦਿਨ ਕਿਹਾ ਜਾਂਦਾ ਹੈ ਤੇ ਇਸੇ ਦੀ ਤਰਜ਼ 'ਤੇ ਸੰਘਣੇ ਧੂੰਏਂ ਕਾਰਨ ਇਸ ਨੂੰ ਸਮੋਕ ਡੇਅ ਬਣ ਦਾ ਨਾਂ ਦਿੱਤਾ ਗਿਆ। ਜ਼ਿਲ੍ਹੇ ਦੇ ਕਈ ਸਕੂਲਾਂ ਦੇ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਉਹ ਧੂੰਏਂ ਕਾਰਨ ਬੱਚਿਆਂ ਨੂੰ ਸਕੂਲ ਨਾ ਸੱਦਣ। ਗ੍ਰੇਟਰ ਵਿਕਟੋਰੀਆ ਟੀਚਰਜ਼ ਐਸੋਸੀਏਸ਼ਨ ਦੇ ਮੁਖੀ ਵਿਨੋਨਾ ਵਾਲਡਰੋਨ ਨੇ ਕਿਹਾ ਕਿ ਦਰਵਾਜ਼ੇ-ਖਿੜਕੀਆਂ ਬੰਦ ਰੱਖਣੀਆਂ ਚਾਹੀਦੀਆਂ ਹਨ ਤੇ ਬੱਚਿਆਂ ਨੂੰ ਇਸ ਤੋਂ ਵਧੇਰੇ ਬਚਾ ਕੇ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਵਾਰ ਫਿਰ ਆਸਮਾਨ ਧੂੰਏਂ ਨਾਲ ਭਰ ਜਾਂਦਾ ਹੈ ਤਾਂ ਮੰਗਲਵਾਰ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਜਾਵੇਗੀ ਪਰ ਇਸ ਵਿਚਾਰ ਨੂੰ ਸੂਬਾਈ ਸਿਹਤ ਅਧਿਕਾਰੀਆਂ ਨੇ ਨਾ ਮਨਜ਼ੂਰ ਕਰ ਦਿੱਤਾ।
ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਨੇ ਕਿਹਾ ਕਿ ਘਰੋਂ ਬਾਹਰ ਨਿਕਲਣਾ ਸੁਰੱਖਿਅਤ ਹੈ ਪਰ ਸਕੂਲ ਵਿਚ ਦਰਵਾਜ਼ੇ ਤੇ ਖਿੜਕੀਆਂ ਬੰਦ ਕਰ ਕੇ ਹੀ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਇਸ ਲਈ ਸਭ ਨੂੰ ਸਕੂਲ ਆਉਣਾ ਪਵੇਗਾ ਪਰ ਜੇਕਰ ਕਿਸੇ ਨੂੰ ਅਸਥਮਾ ਜਾਂ ਸਾਹ ਲੈਣ ਵਿਚ ਸਮੱਸਿਆ ਆਵੇਗੀ ਤਾਂ ਉਹ ਘਰ ਹੀ ਰਹੇਗਾ।
ਬ੍ਰਿਟਿਸ਼ ਕੋਲੰਬੀਆ 'ਚ ਕੋਰੋਨਾ ਕਾਰਨ 6 ਹੋਰ ਲੋਕਾਂ ਨੇ ਤੋੜਿਆ ਦਮ
NEXT STORY