ਵਾਸ਼ਿੰਗਟਨ - ਅਮਰੀਕਾ ਦੇ ਫਿਲਡੇਲਫੀਆ ਦੇ ਡਸਟਿਨ ਵਾਇਟਲ ਇਨੀਂ ਦਿਨੀਂ ਕਾਫੀ ਖੁਸ਼ ਹੈ ਅਤੇ ਸਾਲ ਦੇ ਆਖਿਰ ਵਿਚ ਮਿਸ਼ਰ ਦੇ ਪੈਰਾਮਿਡ ਦੇਖਣ ਜਾਣ ਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਕਰ ਦਿੱਤੀਆਂ ਹਨ ਪਰ ਇਸ ਦਾ ਕਾਰਣ ਭਾਵੁਕ ਕਰ ਦੇਣ ਵਾਲਾ ਹੈ। ਦਰਅਸਲ ਡਸਟਿਨ ਦੀ ਮਾਂ ਗਲੋਰੀਆ ਨੂੰ ਬਲੈਡਰ ਕੈਂਸਰ ਹੈ ਅਤੇ ਉਨ੍ਹਾਂ ਦੀ ਹਾਲਾਤ ਕਾਫੀ ਗੰਭੀਰ ਹੈ। ਉਹ ਰੋਜ਼ ਆਪਣੀ ਨੌਕਰੀ ਤੋਂ ਇਲਾਵਾ ਮਾਂ ਦੀ ਦੇਖਭਾਲ, ਦਵਾਈ ਅਤੇ ਖਾਣਾ ਬਣਾਉਣ ਤੋਂ ਲੈ ਕੇ ਖਿਲਾਉਣ ਤੱਕ ਦਾ ਕੰਮ ਕਰਦਾ ਹੈ।
ਇਹ ਵੀ ਪੜੋ - ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'
ਪਿਛਲੇ ਸਾਲ ਉਸ ਦੀ ਮਾਂ ਨੂੰ ਬਲੈਡਰ ਦੇ ਕੈਂਸਰ ਦਾ ਪਤਾ ਲੱਗਾ ਅਤੇ ਡਾਕਟਰ ਨੇ ਕਿਹਾ ਕਿ ਉਹ ਕੁਝ ਕੁ ਮਹੀਨਿਆਂ ਦੀ ਹੀ ਮਹਿਮਾਨ ਹੈ। ਗਲੋਰੀਆ ਦਾ ਸਭ ਤੋਂ ਵੱਡਾ ਸੁਪਨਾ ਪੈਰਾਮਿਡ ਦੇਖਣ ਦਾ ਹੈ ਪਰ ਪਰਿਵਾਰ ਦਾ ਰੁਜ਼ਾਨਾ ਖਰਚਾ ਚੁੱਕਣਾ ਵੀ ਕਾਫੀ ਮੁਸ਼ਕਿਲ ਹੈ ਪਰ ਫਿਰ ਵੀ ਆਪਣੀ ਮਾਂ ਦਾ ਮਿਸ਼ਰ ਜਾਣਾ ਤਾਂ ਸੁਪਨਾ ਉਹ ਪੂਰਾ ਕਰਨ ਵਾਲਾ ਹੈ। ਪੇਸ਼ੇ ਤੋਂ ਡਸਟਿਨ ਇਕ ਸਕੂਲੀ ਅਧਿਆਪਕ ਹੈ।
ਇਹ ਵੀ ਪੜੋ - ਇਜ਼ਰਾਇਲੀ ਫੌਜੀਆਂ ਦੇ ਦਰਦ 'ਚ ਸਹਾਰਾ ਬਣੀ 'ਸੈਕਸ ਸਰੋਗੇਟ', ਸਰਕਾਰੀ ਖਰਚੇ 'ਤੇ ਕਰ ਰਹੀ 'ਇਲਾਜ'
ਜਦ ਡਸਟਿਨ ਨੂੰ ਮਾਂ ਦੀ ਬੀਮਾਰੀ ਦਾ ਪਤਾ ਲੱਗਾ ਤਾਂ ਉਹ ਟੁੱਟ ਜਿਹਾ ਗਿਆ ਪਰ ਫਿਰ ਤੋਂ ਹਿੰਮਤ ਬਣਾਈ ਅਤੇ ਡਸਟਿਨ ਆਪਣੀ ਮਾਂ ਦਾ ਸੁਪਨਾ ਪੂਰਾ ਕਰਨ ਵਿਚ ਲੱਗਾ ਗਿਆ। ਤਨਖਾਹ ਨਾਲ ਇਸ ਨੂੰ ਪੂਰਾ ਕਰਨਾ ਮੁਸ਼ਕਿਲ ਸੀ ਇਸ ਲਈ ਡਸਟਿਨ ਨੇ ਮਾਂ ਤੋਂ ਖਾਣਾ ਬਣਾਉਣਾ ਸਿਖਿਆ ਅਤੇ ਲੱਗ ਗਿਆ ਆਪਣੇ ਮਿਸ਼ਨ 'ਤੇ। ਉਨ੍ਹਾਂ ਨੇ ਬਟਰ, ਚੀਜ਼ ਸੈਂਡਵਿਚ ਨਾਲ ਇਸ ਦੀ ਸ਼ੁਰੂਆਤ ਕੀਤੀ ਅਤੇ ਕੁਝ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੇਚਿਆ। ਉਨ੍ਹਾਂ ਰਾਹੀਂ ਦੂਜੇ ਲੋਕਾਂ ਤੱਕ ਖਬਰ ਪਹੁੰਚੀ ਤਾਂ ਡਸਟਿਨ ਦੇ ਖਾਣੇ ਦੀ ਮੰਗ ਵਧੀ। ਕੁਝ ਹੀ ਦਿਨਾਂ ਵਿਚ ਉਸ ਦੇ ਘਰ ਬਾਹਰ ਕਾਰਾਂ ਵਿਚ ਆਏ ਗਾਹਕਾਂ ਦੀ ਲਾਈਨ ਲੱਗਣ ਲੱਗੀ।
ਇਹ ਵੀ ਪੜੋ - ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼
ਹਾਲਾਤ ਇਹ ਹਨ ਕਿ ਥਾਂ ਘੱਟ ਪੈਣ ਲੱਗੀ। ਇਸ ਵਿਚਾਲੇ ਇਕ ਫੂਡ ਟਰੱਕ ਦੇ ਮਾਲਕ ਨੇ ਉਸ ਨੂੰ ਟੱਰਕ ਦੀ ਵਰਤੋਂ ਕਰਨ ਨੂੰ ਕਿਹਾ। ਇਸ ਤੋਂ ਬਾਅਦ ਡਸਟਿਨ ਦਾ ਕੰਮ ਚੱਲ ਪਿਆ। ਉਸ ਨੇ ਜ਼ਿਆਦਾ ਮਿਹਨਤ ਕੀਤੀ ਅਤੇ ਕਰੀਬ 10 ਹਫਤਿਆਂ ਵਿਚ ਉਸ ਦੇ ਪਰਿਵਾਰ ਦੇ 14 ਲੋਕਾਂ ਦੀ ਮਿਸ਼ਰ ਦੀ ਯਾਤਰਾ ਦਾ ਕਰੀਬ ਇਕ ਕਰੋੜ ਦਾ ਖਰਚ ਇਕੱਠਾ ਕਰ ਲਿਆ। ਇੰਨਾ ਹੀ ਨਹੀਂ ਇਸ ਤੋਂ ਇਲਾਵਾ ਉਸ ਨੇ 18 ਹਜ਼ਾਰ ਡਾਲਰ ਹੋਰ ਵੀ ਕਮਾਏ।
ਇਹ ਵੀ ਪੜੋ - US ਨੇਵੀ 'ਤੇ Alien's ਦੀ ਏਅਰ-ਸਟ੍ਰਾਈਕ, ਰੱਖਿਆ ਮੰਤਰਾਲਾ ਨੇ ਕੀਤੀ ਪੁਸ਼ਟੀ
ਹੁਣ ਗਲੋਰੀਆ, ਡਸਟਿਨ ਅਤੇ ਉਸ ਦੇ ਪਰਿਵਾਰ ਦੇ 12 ਮੈਂਬਰ ਇਸ ਸਾਲ ਦੇ ਆਖਿਰ ਵਿਚ ਮਿਸ਼ਰ ਜਾਣ ਵਾਲੇ ਹਨ। ਇਸ ਤੋਂ ਉਤਸ਼ਾਹਿਤ ਗਲੋਰੀਆ ਨੇ ਕਿਹਾ ਕਿ ਇੰਨੀ ਖੁਸ਼ਕਿਸਮਤ ਤਾਂ ਮਿਸ਼ਰ ਦੀ ਰਾਜਕੁਮਾਰੀ ਵੀ ਨਹੀਂ ਹੁਣੀ ਜਿੰਨੀ ਮੈਂ ਹਾਂ। ਉਥੇ ਡਸਟਿਨ ਨੇ ਕਿਹਾ ਕਿ ਜੇ ਮੇਰੀ ਮਾਂ ਇਹ ਸੁਪਨਾ ਨਾ ਦੇਖਦੀ ਤਾਂ ਮੈਂ ਸ਼ਾਇਦ ਉਸ ਨੂੰ ਪੂਰਾ ਕਰਨ ਲਈ ਇਥੇ ਤੱਕ ਨਾ ਪਹੁੰਚਦਾ।
ਸਮੁੱਚੀ ਦੁਨੀਆ 'ਚ ਪਹਿਲਾਂ ਨਾਲੋਂ ਦੁੱਗਣੀ ਹੋਈ ਕੋਰੋਨਾ ਵਾਇਰਸ ਦੀ ਰਫਤਾਰ : WHO
NEXT STORY