ਬਰੈਂਪਟਨ— ਬਰੈਂਪਟਨ ਦੱਖਣੀ ਤੋਂ ਪੰਜਾਬੀ ਮੂਲ ਦੇ ਐੱਮ. ਪੀ. ਸੋਨੀਆ ਸਿੱਧੂ ਦੇ ਬੇਟੇ ਅਕਾਸ਼ ਸਿੱਧੂ ਨੇ ਉਸ ਦਾ ਮਾਣ ਵਧਾ ਦਿੱਤਾ ਹੈ। ਆਕਾਸ਼ ਨੇ ਸਕੂਲਿਚ ਸਕੂਲ ਆਫ ਬਿਜ਼ਨੈੱਸ-ਯੌਰਕ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ। ਸੋਨੀਆ ਸਿੱਧੂ ਨੇ ਬੇਟੇ ਦੀ ਇਸ ਸਫਲਤਾ ਦੀ ਖੁਸ਼ੀ ਆਪਣੇ ਫੇਸਬੁੱਕ 'ਤੇ ਸਾਂਝੀ ਕਰਦੇ ਹੋਏ ਕਿਹਾ ਕਿ ਬਹੁਤ ਮਿਹਨਤ, ਸਿੱਖਣ ਅਤੇ ਪ੍ਰਤਿਭਾ ਦੇ ਵਿਕਾਸ ਤੋਂ ਬਾਅਦ ਉਸ ਦੇ ਬੇਟੇ ਅਤੇ ਹੋਰ ਵਿਦਿਆਰਥੀਆਂ ਨੇ ਇਹ ਕੰਮ ਕਰ ਦਿਖਾਇਆ ਹੈ। ਸੋਨੀਆ ਨੇ ਆਪਣੇ ਬੇਟੇ ਅਤੇ ਹੋਰ ਵਿਦਿਆਰਥੀਆਂ ਦੇ ਆਉਣ ਵਾਲੇ ਜੀਵਨ ਦੇ ਸੁਖਮਈ ਹੋਣ ਦੀ ਕਾਮਨਾ ਕੀਤੀ।
ਇਹ ਹੈ ਦੁਬਈ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ, ਸ਼ੇਖ ਵੀ ਹੁੰਦੇ ਨੇ ਨਤਮਸਤਕ
NEXT STORY