ਬੋਸਟਨ— ਜਲਦੀ ਹੀ ਤੁਸੀਂ ਵੀਡੀਓ 'ਚ ਮੌਜੂਦ ਚੀਜ਼ਾਂ ਨੂੰ ਛੂਹ ਸਕੋਗੇ। ਐਮ. ਆਈ. ਟੀ. ਦੇ ਵਿਗਿਆਨੀ ਇਸ ਲਈ ਇਕ ਨਵੀਂ ਇਮੇਜ਼ਿੰਗ ਤਕਨੀਕ ਦਾ ਵਿਕਾਸ ਕਰ ਰਹੇ ਹਨ। ਰਵਾਇਤੀ ਕੈਮਰੇ ਅਤੇ ਐਲਗੋਰਿਥਮ ਦੀ ਵਰਤੋਂ ਕਰ ਕੇ ਇੰਟਰੇਕਟਿਵ ਡਾਇਨੈਮਿਕ ਵੀਡੀਓ (ਆਈ. ਡੀ. ਵੀ.) ਕਿਸੇ ਚੀਜ਼ ਦੇ ਛੋਟੇ-ਛੋਟੇ, ਲਗਭਗ ਅਦਿੱਖ ਕੰਬਣੀ ਨੂੰ ਦੇਖਦਾ ਹੈ ਤਾਂ ਕਿ ਵੀਡੀਓ ਸਿਮੁਲੇਸ਼ਨ (ਨਕਲ) ਤਿਆਰ ਕੀਤੀ ਜਾ ਸਕੇ, ਜਿਸ ਨਾਲ ਉਪਯੋਗਕਰਤਾ ਉਸ ਚੀਜ਼ ਵਰਗੀ ਕਿਸੀ ਬਿੱਲੀ ਜਾਂ ਦਰਖਤ ਨੂੰ ਕਾਲਪਨਿਕ ਰੂਪ ਨਾਲ ਮਹਿਸੂਸ ਕਰ ਸਕਦੇ ਹਨ।
ਮੈਸਾਚੁਸੇਟਰਸ ਇੰਸਟੀਚਿਊਟ ਆਫ ਤਕਨਾਲੋਜੀ ਦੇ ਕੰਪਿਊਟਰ ਸਾਇੰਸ ਐਂਡ ਆਰਟੀਫੀਸ਼ੀਅਲ ਇੰਟੇਲੀਜੈਂਸ ਲੈਬੋਰੇਟਰੀ ਦੇ ਪੀ. ਐੱਚ. ਡੀ. ਵਿਦਿਆਰਥੀ ਏ. ਡੇਵਿਸ ਨੇ ਕਿਹਾ, ''ਇਸ ਤਕਨੀਕ ਨਾਲ ਸਾਨੂੰ ਚੀਜ਼ਾਂ ਦੇ ਫਿਜੀਕਲ ਵਿਵਹਾਰ ਨੂੰ ਕੈਪਚਰ ਕਰਨ 'ਚ ਮਦਦ ਮਿਲਦੀ ਹੈ, ਜਿਸ ਨਾਲ ਸਾਨੂੰ ਵਰਚੁਅਲ (ਆਭਾਸੀ) ਸਪੇਸ 'ਚ ਉਨ੍ਹਾਂ ਨਾਲ ਪ੍ਰਯੋਗ ਕਰਨ ਦਾ ਇਕ ਤਰੀਕਾ ਹਾਸਲ ਹੁੰਦਾ ਹੈ।'' ਉਨ੍ਹਾਂ ਨੇ ਕਿਹਾ ਕਿ ਵੀਡੀਓ ਨੂੰ ਇੰਟਰੇਕਟਿਵ ਬਣਾ ਕੇ ਅਸੀਂ ਅਨੁਮਾਨ ਲਾ ਸਕਦੇ ਹਾਂ ਕਿ ਚੀਜ਼ਾ ਅਗਿਆਤ ਤਾਕਤਾਂ ਦਾ ਕਿਵੇਂ ਜਵਾਬ ਦੇਣਗੀਆਂ ਅਤੇ ਨਾਲ ਹੀ ਅਸੀਂ ਵੀਡੀਓ ਨਾਲ ਜੁੜੇ ਨਵੇਂ ਤਰੀਕਿਆਂ ਦੀ ਭਾਲ ਕਰ ਸਕਦੇ ਹਾਂ।
ਕਸ਼ਮੀਰ ਸਬੰਧੀ ਆਪਣੇ ਬਿਆਨ ਤੋਂ ਮੁੱਕਰਿਆ ਸੰਯੁਕਤ ਰਾਸ਼ਟਰ
NEXT STORY