ਜੌਹਨਸਬਰਗ- ਦੱਖਣੀ ਅਫਰੀਕਾ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 5000 ਦੇ ਪਾਰ ਹੋਣ ਦੇ ਮੱਦੇਨਜ਼ਰ ਦੇਸ਼ ਦੇ ਸਿਹਤ ਮੰਤਰੀ ਜਵੇਲੀ ਮਖਿਜੇ ਨੇ ਇਸ ਵਾਇਰਸ ਦੇ ਖਿਲਾਫ ਲੜਾਈ ਵਿਚ ਲੋਕਾਂ ਤੋਂ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਦੇਸ਼ ਵਿਚ ਕੋਰੋਨਾ ਦੇ 3,64,328 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 1,91, 059 ਲੋਕ ਠੀਕ ਹੋ ਚੁੱਕੇ ਹਨ। ਉੱਥੇ ਹੀ ਵਾਇਰਸ ਕਾਰਨ ਹੁਣ ਤਕ 5 ਹਜ਼ਾਰ ਤੋਂ ਵੱਧ ਭਾਵ 5,033 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਖਿਜੇ ਨੇ ਕਿਹਾ ਕਿ ਸਰਕਾਰ ਇਸ ਸੰਕਟ ਨਾਲ ਨਜਿੱਠਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਸਰਕਾਰ ਇਸ ਨੂੰ ਇਕੱਲੇ ਨਹੀਂ ਕਰ ਸਕਦੀ।
ਮੰਤਰੀ ਨੇ ਕਿਹਾ ਕਿ ਲੋਕ ਸਮਾਜਕ ਦੂਰੀ ਦੇ ਨਿਯਮ ਦਾ ਪਾਲਣ ਨਹੀਂ ਕਰ ਰਹੇ। ਮਾਸਕ ਜਾਂ ਤਾਂ ਪਾ ਨਹੀਂ ਰਹੇ ਜਾਂ ਢੰਗ ਨਾਲ ਨਹੀਂ ਪਾ ਰਹੇ। ਇਸ ਦੇ ਇਲਾਵਾ ਵਾਰ-ਵਾਰ ਹੱਥ ਧੋਣ ਨੂੰ ਲੈ ਕੇ ਵੀ ਕੁਤਾਹੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਾਇਰਸ ਦੇ ਅਗਲੇ ਪੰਦਰਵਾੜੇ ਵਿਚ ਕਾਫੀ ਵਧਣ ਦਾ ਖਦਸ਼ਾ ਹੈ।
ਮਖਿਜੇ ਨੇ ਕਿਹਾ ਕਿ ਸਾਡੇ ਕੋਲ ਟੀਕਾ ਨਹੀਂ ਹੈ। ਸਾਡੇ ਕੋਲ ਇਲਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਆਮ ਲੋਕਾਂ ਵਲੋਂ ਮਿਲ ਕੇ ਸਹਿਯੋਗ ਕਰਨ ਮਗਰੋਂ ਹੀ ਵਾਇਰਸ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਮਹਾਮਾਰੀ ਦੌਰਾਨ ਮੇਲਾਨੀਆ ਟਰੰਪ ਫਾਇਰ ਫਾਈਟਰਾਂ ਤੇ ਲੋੜਵੰਦਾਂ ਨੂੰ ਪਹੁੰਚਾ ਰਹੀ ਖਾਣਾ
NEXT STORY