ਕੈਪਟਾਊਨ (ਬਿਊਰੋ): ਇਸ ਸਮੇਂ ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ। ਦੁਨੀਆ ਭਰ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਇਸ ਵਾਇਰਸ ਕਾਰਨ ਜਾਨਾਂ ਗਵਾ ਚੁੱਕੇ ਹਨ ਅਤੇ 41 ਲੱਖ ਤੋਂ ਵੱਧ ਪੀੜਤ ਵੀ ਹਨ। ਉੱਥੇ ਦੱਖਣੀ ਅਫਰੀਕਾ ਦੇ ਐਡੀਲੇਡ ਦੇ ਫ੍ਰੇਡੀ ਬਲੋਮ ਨੇ ਸ਼ੁੱਕਰਵਾਰ ਨੂੰ ਆਪਣਾ ਆਪਣਾ 116ਵਾਂ ਜਨਮਦਿਨ ਮਨਾਇਆ। ਫ੍ਰੇਡੀ ਅਜਿਹੇ ਸ਼ਖਸ ਹਨ ਜਿਹਨਾਂ ਨੇ 100 ਸਾਲ ਪਹਿਲਾਂ ਦੇ ਸਪੈਨਿਸ਼ ਫਲੂ ਦੀ ਤ੍ਰਾਸਦੀ ਵੀ ਦੇਖੀ ਹੈ। ਹੁਣ ਉਹਨਾਂ ਦੀ ਸਿਰਫ ਇਕ ਇੱਛਾ ਇਕ ਸਿਗਰਟ ਦੀ ਹੈ। ਕੋਰੋਨਾਵਾਇਰਸ ਲਾਕਡਾਊਨ ਕਾਰਨ ਉਹ ਸਭ ਤੋਂ ਵੱਧ ਸਿਗਰਟ ਨੂੰ ਹੀ ਮਿਸ ਕਰ ਰਹੇ ਹਨ। ਉਹਨਾਂ ਨੂੰ ਅਣਅਧਿਕਾਰਤ ਤੌਰ 'ਤੇ ਦੁਨੀਆ ਦਾ ਸਭ ਤੋਂ ਬਜ਼ੁਰਗ ਸ਼ਖਸ ਮੰਨਿਆ ਜਾਂਦਾ ਹੈ।
ਸਪੈਨਿਸ਼ ਫਲੂ ਨੇ ਲਈ ਭੈਣ ਦੀ ਜਾਨ
ਸਪੈਨਿਸ਼ ਫਲੂ ਨੇ ਦੇਸ਼ ਵਿਚ 3 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਸੀ। ਫ੍ਰੇਡੀ 1918 ਵਿਚ ਸਪੈਨਿਸ਼ ਫਲੂ ਵਿਚ ਆਪਣੀ ਭੈਣ ਨੂੰ ਗਵਾ ਚੁੱਕੇ ਹਨ। ਫ੍ਰੇਡੀ ਯਾਦ ਕਰਦੇ ਹਨ ਕਿ ਉਹਨਾਂ ਨੂੰ ਇਨਫੈਕਸ਼ਨ ਨਾ ਹੋ ਜਾਵੇ ਇਸ ਲਈ ਉਹ ਘਰ ਦੇ ਬਾਹਰ ਤੂੜੀ 'ਤੇ ਸੌਂਦੇ ਸਨ। ਫ੍ਰੇਡੀ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕੇਪ ਟਾਊਨ ਵਿਚ ਖੇਤੀ ਕਰਦਿਆਂ ਗੁਜਾਰਿਆ। ਉਹ ਆਪਣੀ 86 ਸਾਲਾ ਪਤਨੀ ਜੇਨੇਟ ਨੂੰ ਇਕ ਡਾਂਸ ਪ੍ਰੋਗਰਾਮ ਦੌਰਾਨ ਮਿਲੇ ਸਨ ਅਤੇ ਜਾਈਵ ਕਰਕੇ ਉਹਨਾਂ ਦਾ ਦਿਲ ਜਿੱਤ ਲਿਆ ਸੀ।
ਫ੍ਰੇਡੀ ਦੇ ਖੁਦ ਦੇ ਬੱਚੇ ਨਹੀਂ ਸਨ। ਉਹਨਾਂ ਨੇ ਜੇਨੇਟ ਦੇ ਪਿਛਲੇ ਵਿਆਹ ਤੋਂ ਹੋਏ ਬੱਚਿਆਂ ਨੂੰ ਅਪਨਾਇਆ ਜੋ ਉਹਨਾਂ ਨੂੰ ਬਹੁਤ ਮੰਨਦੇ ਹਨ। ਉਹਨਾਂ ਦੇ ਜਨਮਦਿਨ 'ਤੇ ਬੱਚਿਆਂ ਦੇ ਨਾਲ ਪੂਰਾ ਪਿੰਡ ਵੀ ਜਸ਼ਨ ਮਨਾਉਣ ਪਹੁੰਚਿਆ ਸੀ। ਦੋਹਾਂ ਦੇ ਵਿਆਹ ਨੂੰ 50 ਸਾਲ ਹੋ ਚੁੱਕੇ ਹਨ। 30 ਸਾਲ ਪਹਿਲਾਂ ਉਹ ਕੈਪ ਟਾਊਨ ਆ ਗਏ।
ਪੜ੍ਹੋ ਇਹ ਅਹਿਮ ਖਬਰ- 1793 ਭਾਰਤੀ ਅਮਰੀਕਾ ਦੀਆਂ 95 ਜੇਲਾਂ 'ਚ ਅਜੇ ਵੀ ਨਜ਼ਰਬੰਦ : ਸਤਨਾਮ ਸਿੰਘ ਚਾਹਲ
ਸਿਹਤ ਦਾ ਰਾਜ਼
ਫ੍ਰੇਡੀ 2 ਸਾਲ ਤੋਂ ਡਾਕਟਰ ਕੋਲ ਨਹੀਂ ਜਾ ਰਹੇ ਹਨ। 106 ਸਾਲ ਦੀ ਉਮਰ ਤੱਕ ਉਹ ਗਾਰਡਨਰ ਦੇ ਤੌਰ 'ਤੇ ਕੰਮ ਕਰਦੇ ਰਹੇ ਅਤੇ ਲੱਕੜਾਂ ਕੱਟਦੇ ਰਹੇ। ਉਹ ਕਹਿੰਦੇ ਹਨ ਕਿ ਉਹ ਭਗਵਾਨ ਦੀ ਕ੍ਰਿਪਾ ਨਾਲ ਇੰਨੀ ਲੰਬੀ ਜ਼ਿੰਦਗੀ ਜੀਏ ਹਨ। ਫ੍ਰੇਡੀ ਕਹਿੰਦੇ ਹਨ,''ਮੈਂ ਤੰਬਾਗੂ ਫੂਕਦਾ ਹਾਂ, ਡਾਕਟਰ ਕੋਲ ਨਹੀਂ ਜਾਂਦਾ। ਈਨੋ ਪੀਂਦਾ ਹਾਂ ਅਤੇ ਡਿਸਪ੍ਰਿਨ ਖਾਂਧਾ ਹਾਂ ਅਤੇ ਬਿਲਕੁਲ ਠੀਕ ਹਾਂ।''
US ਅਜ਼ਾਦੀ ਦਿਵਸ ਪਰੇਡ ਰੱਦ, 'ਸਿੱਖਸ ਆਫ ਅਮਰੀਕਾ' ਜਲਦ ਬਣਾਵੇਗਾ ਅਗਲੀ ਰਣਨੀਤੀ : ਜੱਸੀ
NEXT STORY