ਮੈਲਬੌਰਨ (ਬਿਊਰੋ): ਦੱਖਣੀ ਆਸਟ੍ਰੇਲੀਆ ਦੇ ਪੁਲਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਰਾਜ ਅੰਦਰ ਅੱਜ ਲਗਾਤਾਰ 6ਵਾਂ ਦਿਨ ਹੈ ਜਦੋਂਕਿ ਕੋਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ। ਸਬੰਧਤ ਅਧਿਕਾਰੀਆਂ ਨੇ ਰਾਜ ਅੰਦਰ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਹੋਰ ਛੋਟਾਂ ਦੇਣ ਦਾ ਐਲਾਨ ਕੀਤਾ ਹੈ। ਹੁਣ ਸਥਾਨਕ ਹੋਸਪਿਟੈਲਿਟੀ ਵਾਲੇ ਖੇਤਰਾਂ ਜਿਵੇਂ ਕਿ ਖਾਣ ਪੀਣ ਆਦਿ ਵਾਲੀਆਂ ਥਾਵਾਂ ਤੇ ਪ੍ਰਤੀ ਵਿਅਕਤੀ ਚਾਰ ਵਰਗ ਮੀਟਰ ਦੀ ਥਾਂ 'ਤੇ ਹੁਣ ਪ੍ਰਤੀ ਵਿਅਕਤੀ ਦੋ ਵਰਗ ਮੀਟਰ ਦੀ ਥਾਂ ਕਰ ਦਿੱਤੀ ਗਈ ਹੈ ਅਤੇ ਇਹ ਨਿਯਮ ਅੱਜ ਤੋਂ ਲਾਗੂ ਵੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਵੇਂਕਿ ਰਾਜ ਦੇ ਮੁੱਖ ਸਿਹਤ ਅਧਿਕਾਰੀ ਇਨ੍ਹਾਂ ਛੋਟਾਂ ਬਾਰੇ ਹਾਲੇ ਇੱਕ ਹਫ਼ਤਾ ਹੋਰ ਇੰਤਜ਼ਾਰ ਕਰਨਾ ਚਾਹੁੰਦੇ ਸਨ ਪਰ ਅਧਿਕਾਰੀਆਂ (ਟ੍ਰਾਂਜ਼ਿਸ਼ਨ ਕਮੇਟੀ) ਵੱਲੋਂ ਇਹ ਫ਼ੈਸਲਾ ਹੁਣੇ ਲਾਗੂ ਕਰ ਦਿੱਤਾ ਗਿਆ ਹੈ। ਇਸ ਲਈ ਅਧਿਕਾਰੀਆਂ ਵੱਲੋਂ ਰੋਜ਼ਗਾਰ, ਅਰਥ-ਵਿਵਸਥਾ ਆਦਿ ਦਾ ਹਵਾਲਾ ਵੀ ਦਿੱਤਾ ਗਿਆ ਹੈ। ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਉਠੇ ਕੋਰੋਨਾ ਦੇ ਕਲਸਟਰ ਨੇ ਘੱਟੋ ਘੱਟ ਵੀ 6000 ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਇਸ ਨਾਲ ਸਬੰਧਤ 275 ਲੋਕ ਕੁਆਰੰਟੀਨ ਵਿਚ ਹਨ। ਰਾਜ ਅੰਦਰ ਲਾਗੂ ਹੋਏ ਕਿਊ.ਆਰ. ਕੋਡ ਵਾਲੇ ਨਿਯਮ ਅਤੇ ਬਾਹਰੋਂ ਆਉਣ ਵਾਲੇ 1.1 ਮਿਲੀਅਨ ਲੋਕਾਂ ਦੇ ਲਗਾਤਾਰ ਤੇ ਸਹੀ ਚੈਕਅਪ ਕਾਰਨ ਅਤੇ ਲਗਾਤਾਰ ਕੰਟੈਕਟ ਟ੍ਰੇਸਿੰਗ ਦੇ ਸਹੀ ਸਹੀ ਅੰਕੜਿਆਂ ਕਾਰਨ, ਬੀਮਾਰੀ ਨੂੰ ਵਧਣ ਤੋਂ ਰੋਕ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- 27 ਸਾਲ ਪੁਰਾਣੇ ਭਰੂਣ ਨਾਲ ਪੈਦਾ ਹੋਇਆ ਬੱਚਾ, ਬਣਿਆ ਅਨੋਖਾ ਰਿਕਾਰਡ
ਉਨ੍ਹਾਂ ਨੇ ਕਿਹਾ ਕਿ ਹੁਣ ਰਾਜ ਅੰਦਰ 14 ਦਿਸੰਬਰ ਤੱਕ ਦਾ ਇੰਤਜ਼ਾਰ ਕੀਤਾ ਜਾਵੇਗਾ ਅਤੇ ਫਿਰ ਨਵੀਆਂ ਛੋਟਾਂ ਦੇ ਐਲਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਐਡੀਲੇਡ ਵਿਚ ਕੋਈ 100 ਤੋਂ ਵੀ ਜ਼ਿਆਦਾ ਗਿਣਤੀ ਵਿਚ ਰੈਸਟੋਰੈਂਟ ਦੇ ਵਰਕਰਾਂ ਨੇ ਕੋਵਿਡ-19 ਕਾਰਨ ਹੋਏ ਆਰਥਿਕ ਨੁਕਸਾਨ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। ਸਰਕਾਰ ਦੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਮੁਆਵਜ਼ੇ ਦਿੱਤੇ ਜਾਣ। ਉਂਝ ਹੁਣ ਰਾਜ ਦੇ ਬਾਰਡਰ ਹਰ ਪਾਸਿਉਂ ਹੀ ਖੋਲ੍ਹ ਦਿੱਤੇ ਗਏ ਹਨ ਅਤੇ ਨਿਊਜ਼ੀਲੈਂਡ ਲਈ ਵੀ ਦਰਵਾਜ਼ੇ ਖੁਲ੍ਹੇ ਹੋਏ ਹਨ।
ਨੋਟ- ਸਰਕਾਰ ਵੱਲੋਂ ਦੱਖਣੀ ਆਸਟ੍ਰੇਲੀਆ ਵਿਚ ਦਿੱਤੀ ਪਾਬੰਦੀਆਂ ਵਿਚ ਛੋਟ ਬਾਰੇ ਦੱਸੋ ਆਪਣੀ ਰਾਏ।
ਕੈਨੇਡਾ ਸਰਕਾਰ ਦੀ ਪੂਰੀ ਕੋਸ਼ਿਸ਼ ਜਨਵਰੀ ਤੱਕ ਦੇਸ਼ ਵਾਸੀਆਂ ਨੂੰ ਦੇ ਸਕੇ ਕੋਰੋਨਾ ਵੈਕਸੀਨ
NEXT STORY